ਫਿਰੋਜ਼ਪੁਰ : ਅੰਮ੍ਰਿਤਸਰ ਤੋਂ ਫਿਰੋਜ਼ਪੁਰ ਪਹੁੰਚੀ ਇੱਕ ਔਰਤ ਦੇ ਸਵਾ ਤਿੰਨ ਲੱਖ ਰੁਪਏ ਦੀ ਨਕਦੀ ਵਿੱਚੋਂ 2 ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਸ਼ਿਕਾਇਤਕਰਤਾ ਸੁਨੀਤਾ ਨਾਗਪਾਲ, ਪਤਨੀ ਅਰੁਣ ਕੁਮਾਰ ਨਾਗਪਾਲ, ਵਾਸੀ ਪਵਨ ਨਗਰ, ਬਟਾਲਾ ਰੋਡ, ਅੰਮ੍ਰਿਤਸਰ ਨੇ ਦੱਸਿਆ ਕਿ 25 ਜੂਨ 2025 ਨੂੰ ਉਹ ਸਵੇਰੇ ਅੰਮ੍ਰਿਤਸਰ ਤੋਂ ਬੱਸ ਰਾਹੀਂ ਫਿਰੋਜ਼ਪੁਰ ਆਈ ਸੀ।
ਇਸ ਦੌਰਾਨ ਤਿੰਨ ਔਰਤਾਂ, ਸੋਮਾ ਪਤਨੀ ਖਰੈਤ, ਪ੍ਰਵੀਨ ਪਤਨੀ ਵਿੱਕੀ ਅਤੇ ਪ੍ਰਵੀਨ ਪਤਨੀ ਰਾਜ ਕੁਮਾਰ, ਵਾਸੀ ਗੋਲਬਾਗ, ਫਿਰੋਜ਼ਪੁਰ ਸ਼ਹਿਰ ਨੇ ਉਸ ਦੇ ਪੈਸੇ ਚੋਰੀ ਕਰ ਲਏ। ਸੁਨੀਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਸ ਕੋਲ ਸਵਾ ਤਿੰਨ ਲੱਖ ਰੁਪਏ ਸਨ, ਜਿਨ੍ਹਾਂ ਵਿੱਚੋਂ 2 ਲੱਖ ਰੁਪਏ ਚੋਰੀ ਹੋ ਗਏ।
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਨੀਤਾ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਦੋਸ਼ੀ ਔਰਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੇ ਉਨ੍ਹਾਂ ਕੋਲੋਂ ਚੋਰੀ ਕੀਤੇ 2 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।