ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਦੋ ਹੋਰ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦਸਿਆ ਕਿ ਲੁਧਿਆਣਾ ਤੋਂ ਬਰਨਾਲਾ ਵਾਇਆ ਸੁਧਾਰ-ਰਾਏਕੋਟ-ਮਹਿਲ ਕਲਾਂ ਦੋ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਹਨ।

ਮੁੱਖ ਮੰਤਰੀ ਨੇ ਦਸਿਆ ਕਿ ਪਿੰਡ ਰਕਬਾ ਨੇੜੇ ਮੁੱਲਾਂਪੁਰ ਅਤੇ ਪਿੰਡ ਮਹਿਲ ਕਲਾਂ ਵਿਖੇ ਇਕੋ ਕੰਪਨੀ ਦੇ ਟੋਲ ਪਲਾਜ਼ੇ ਹਨ। ਕੰਪਨੀ ਨੇ ਕੋਰੋਨਾ ਕਾਲ ਅਤੇ ਕਿਸਾਨ ਅੰਦੋਲਨ ਦਾ ਵੇਰਵਾ ਦੇ ਕੇ 448 ਦਿਨਾਂ ਦੀ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਖਾਰਜ ਕਰ ਦਿਤਾ। ਉਨ੍ਹਾਂ ਐਲਾਨ ਕੀਤਾ ਕਿ ਦੋਵੇਂ ਟੋਲ ਮਿਤੀ 2 ਅਪ੍ਰੈਲ ਰਾਤ 12 ਵਜੇ ਬੰਦ ਹੋ ਜਾਣਗੇ।