
Skip to content
ਫਗਵਾੜਾ (ਨਰੇਸ਼ ਪਾਸੀ, ਇੰਦਰਜੀਤ ਸ਼ਰਮਾ): ਸ੍ਰੀ ਵਸਤਲਾ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਰਾ ਨਿਰਦੇਸ਼ਾ ਤਹਿਤ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ,ਪੁਲਿਸ ਕਪਤਾਨ ਫਗਵਾੜਾ,ਅਤੇ ਸ੍ਰੀ ਜਸਪ੍ਰੀਤ ਸਿੰਘ (ਪੀ.ਪੀ.ਐਸ) ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਵਿੱਚ ਇੰਸਪੈਕਟਰ ਗੋਰਵ ਧੀਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਵਲੋ ਮਾੜੇ ਅਨਸਰਾ, ਲੁੱਟਾ ਖੋਹਾ/ਚੋਰੀਆ ਕਰਨ ਵਾਲੇ ਵਿਅਕਤੀਆ ਦੇ ਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਚੋਰੀ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਵਿੱਢੀ ਗਈ ਸਪੈਸ਼ਲ ਮੁਹਿੰਮ ਅਧੀਨ 04 ਮੈਂਬਰ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਚੋਰੀ ਸ਼ੁਦਾ ਟਰੈਕਟਰ ਸਮੇਤ ਟਰਾਲੀ ਬਰਾਮਦ ਕੀਤੀ ਗਈ ਹੈ ।ਮੁਕੱਦਮਾ ਨੰਬਰ 27 ਮਿਤੀ 08.02.2024 ਅ/ਧ 379 ਭ.ਦ. ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਬਰ ਬਿਆਨ ਰਾਕੇਸ਼ ਕਾਂਸਰਾ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰਬਰ 03-ਏ ਖਾਲਸਾ ਇਨਕਲੇਵ ਥਾਣਾ ਸਿਟੀ ਫਗਵਾੜਾ ਦਰਜ ਰਜਿਸਟਰ ਕੀਤਾ ਗਿਆ ਕਿ ਮਿਤੀ 07.02.2024 ਨੂੰ ਉਹ ਆਪਣਾ ਟਰੈਕਟਰ ਨੰਬਰੀ ਐਚ. ਮਾਰ 05 ਬੀ.ਐਚ 1437 ਸਮੇਤ ਟਰਾਲੀ ਵਕਤ ਕਰੀਬ 08.00 ਪੀ.ਐਮ ਖੜਾ ਕਰਕੇ ਅੰਦਰ ਚਲਾ ਗਿਆ ਤੇ ਸੁਭਾ ਆ ਕੇ ਦੇਖਿਆ ਤਾ ਉਸਦਾ ਉਕਤ ਨੰਬਰੀ ਟਰੈਕਟਰ ਟਰਾਲੀ ਉਥੇ ਨਹੀ ਸੀ ਜਿਸ ਸਬੰਧੀ ਮੁੱਕਦਮਾ ਦਰਜ ਰਜਿਸਟਰ ਕਰਕੇ ਏ. ਐਸ.ਆਈ ਬਲਵਿੰਦਰ ਸਿੰਘ ਨੰਬਰ 184/ਕਪੂ ਦੀ ਪੁਲਿਸ ਪਾਰਟੀ ਵਲੋ ਦੌਰਾਨੇ ਤਫਤੀਸ਼ 04 ਦੋਸ਼ੀਆ ਸਮੇਤ ਟਰੈਕਟਰ ਨੰਬਰੀ ਐਚ.ਆਰ 05 ਬੀ.ਐਚ 1437 ਸਮੇਤ ਟਰਾਲੀ ਬਰਾਮਦ ਕੀਤਾ ਗਿਆ ਹੈ। ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੋਸ਼ੀਆਨ ਉਕਤ ਪਾਸੋ ਹੋਰ ਵੀ ਕਈ ਸਨਸਨੀ ਖੁਲਾਸੇ ਹੋਣ ਦੀ ਸੰਭਾਵਨਾ ਹੈ।ਗ੍ਰਿਫਤਾਰ ਦੋਸ਼ੀ :-1. ਸੁਰਿੰਦਰ ਪਾਲ ਪੁੱਤਰ ਰਾਣਾ ਰਾਮ ਵਾਸੀ ਅਠਲੀ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ2. ਮੁਕੇਸ ਮਾਹੀ ਪੁੱਤਰ ਗੁਰਮੇਲ ਰਾਮ ਵਾਸੀ ਜੰਡਿਆਲਾ ਥਾਣਾ ਬੰਗਾ ਸਦਰ ਜਿਲਾ ਨਵਾਸਹਿਰ3. ਲਵਲੀ ਪੁੱਤਰ ਪਲਵਿੰਦਰ ਸਿੰਘ ਵਾਸੀ ਵਿਰਕਾ ਥਾਣਾ ਗੁਰਾਇਆ ਜਿਲਾ ਜਲੰਧਰ4. ਨਰਿੰਦਰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਅਠਲੀ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾਕਰੀਮੀਨਲ ਹਿਸਟਰੀਨਰਿੰਦਰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਅਠੋਲੀ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ1. ਮੁਕੱਦਮਾ ਨੰਬਰ 187 ਮਿਮਤੀ 25.07.2017 ਅ/ਧ 22 ਐਨ ਡੀ ਪੀ ਐਸ ਐਕਟ ਥਾਣਾ ਗੁਰਾਇਆ ਜਿਲਾ ਜਲੰਧਰ2. ਮੁੱਕਦਮਾ ਨੰਬਰ 157 ਮਿਤੀ 14.11.2017 ਅ/ਧ 21 ਐਨ ਡੀ ਪੀ ਐਸ ਐਕਟ ਥਾਣਾ ਸਦਰ ਫਗਵਾੜਾ3. ਮੁੱਕਦਮਾ ਨੰਬਰ 96 ਮਿਤੀ 23.04.2021 ਅ/ਧ 21 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਫਗਵਾੜਾ4. ਮੁੱਕਦਮਾ ਨੰਬਰ 47 ਮਿਤੀ 12.04.2022 ਅ/ਧ 21-ਬੀ ਐਨ ਡੀ ਪੀ ਐਸ ਐਕਟ ਥਾਣਾ ਗੁਰਾਇਆ ਜਿਲਾ ਜਲੰਧਰਲਵਲੀ ਪੁੱਤਰ ਪਲਵਿੰਦਰ ਸਿੰਘ ਵਾਸੀ ਵਿਰਕਾ ਥਾਣਾ ਗੁਰਾਇਆ ਜਿਲਾ ਜਲੰਧਰ5. ਮੁਕੱਦਮਾ ਨੰਬਰ 132 ਮਿਤੀ 09.06.2019 ਜੁਰਮ 22-61-85 NDPS ACT ਥਾਣਾ ਸਿਟੀ ਫਗਵਾੜਾRelated