ਫਗਵਾੜਾ (ਨਰੇਸ਼ ਪਾਸੀ, ਇੰਦਰਜੀਤ ਸ਼ਰਮਾ): ਦਰਮਿਆਨੀ ਰਾਤ ਨੂੰ ਕੰਟਰੋਲ ਰੂਮ ਫਗਵਾੜਾ ਇਤਲਾਹ ਮਿਲੀ ਕਿ ਇੱਕ ਡੈਡ ਬਾਡੀ ਪੀ.ਐਨ.ਬੀ ਬੈਂਕ ਦੇ ਨੇੜੇ ਚੱਕ ਹਕੀਮ ਪਈ ਹੈ ਤਫਤੀਸ਼ੀ ਅਫਸਰ ਭੇਜਿਆ ਜਾਵੇ ਜਿਸ ਤੇ ਇੰਸ: ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਸਮੇਤ ਫੋਰਸ ਦੇ ਮੋਕਾ ਪਰ ਗਿਆ। ਜਿਥੇ ਦੇਖਿਆ ਕਿ ਇੱਕ ਵਿਅਕਤੀ ਦੀ ਲਾਸ਼ ਪਈ ਸੀ ਜਿਸ ਨੂੰ ਕਬਜਾ ਪੁਲਿਸ ਵਿੱਚ ਲੈ ਕੇ ਡੈਡ ਹਾਊਸ ਸਿਵਲ ਹਸਪਤਾਲ ਫਗਵਾੜਾ ਜਮਾ ਕਰਵਾਇਆ ਗਿਆ ਜਿਸ ਦੇ ਸਿਰ ਵਿੱਚ ਇੱਕ ਸੱਟ ਦਾ ਨਿਸ਼ਾਨ ਸੀ ਜਿਸ ਦੀ ਪਤਨੀ ਸ੍ਰੀਮਤੀ ਸੰਗੀਤਾ ਰਾਣੀ ਦੇ ਬਿਆਨ ਦੇ ਆਧਾਰ ਤੇ ਜੇਰੇ ਧਾਰਾ 174 ਸੀ.ਆਰ.ਪੀ.ਸੀ ਅਮਲ ਵਿੱਚ ਲਿਆਦੀ ਗਈ । ਜੋ ਮਾਮਲਾ ਸ਼ੱਕੀ ਹੋਣ ਕਰਕੇ ਮਾਨਯੋਗ ਵਤਸ਼ਲਾ ਗੁਪਤਾ ਆਈ.ਪੀ.ਐਸ ਐਸ.ਐਸ.ਪੀ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਮਾਨਯੋਗ ਰੁਪਿੰਦਰ ਕੌਰ ਭੱਟੀ ਐਸ.ਪੀ ਸਾਹਿਬ ਫਗਵਾੜਾ ਅਤੇ ਜਸਪ੍ਰੀਤ ਸਿੰਘ ਡੀ.ਐਸ.ਪੀ. ਸਾਹਿਬ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਐਸ.ਐਚ.ਓ ਥਾਣਾ ਸਦਰ ਫਗਵਾੜਾ ਵੱਲੋ ਬਣਾਈਆਂ ਪੁਲਿਸ ਟੀਮਾਂ ਅਤੇ ਖਾਸ ਸੋਰਸ ਲਗਾਏ ਗਏ ਤੇ ਇਸ ਮਾਮਲੇ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਤੱਕ ਪਹੁੰਚ ਕੀਤੀ ਗਈ ਪੁਲਿਸ ਵੱਲੋ ਲਖਵਿੰਦਰ ਕੁਮਾਰ ਉਰਫ ਲੱਭੀ ਪੁੱਤਰ ਕੁਲਦੀਪ ਰਾਮ ਵਾਸੀ ਖੰਗੂੜਾ ਨੂੰ ਰਾਊਡ ਅੱਪ ਕੀਤਾ ਗਿਆ ਅਤੇ ਉਸ ਤੋ ਮਜੀਦ ਪੁਛਗਿੱੜ ਕੀਤੀ ਗਈ ਜਿਸ ਨੇ ਮੰਨਿਆ ਕਿ ਮੈ ਅਸ਼ੋਕ ਕੁਮਾਰ ਨਾਮ ਦੇ ਵਿਅਕਤੀ ਨੂੰ ਪਹਿਲਾ ਤੋ ਹੀ ਜਾਣਦਾ ਸੀ ਅਤੇ ਮਿਤੀ 26-02-24 ਦੀ ਰਾਤ ਨੂੰ ਚੱਕ ਹਕੀਮ ਦੇ ਠੇਕੇ ਪਰ ਇੱਕਠਿਆਂ ਸ਼ਰਾਬ ਪੀਤੀ । ਅਸ਼ੋਕ ਕੁਮਾਰ ਇਲੈਕਟਰੀਸ਼ੀਅਨ ਦਾ ਕੰਮ ਜੀ.ਟੀ.ਰੋਡ ਸੰਤੋਖਪੁਰਾ ਫਗਵਾੜਾ ਵਿਖੇ ਕਰਦਾ ਸੀ ਜਿਸ ਕੋਲ ਉਸ ਦਿਨ ਕਾਫੀ ਪੈਸੇ ਸਨ। ਮੈ ਪੈਸਿਆ ਦੇ ਲਾਲਚ ਵਿੱਚ ਉਸਦੇ ਸਿਰ ਵਿੱਚ ਇੱਟ ਮਾਰਕੇ ਕੱਤਲ ਕਰਕੇ ਉਸ ਕੋਲ ਪਈ ਨਗਦੀ ਲੈਕੇ ਫਰਾਰ ਹੋ ਗਿਆ ਸੀ । ਜਿਸ ਤੇ ਮੁੱਕਦਮਾ ਨੰਬਰ 18 ਮਿਤੀ 29.02.2024 ਅ/ਧ 302 ਭ.ਦ ਤਹਿਤ ਮੁਕਦਮਾ ਦਰਜ ਰਜਿਸਟਰ ਕਰਕੇ ਇਸ ਮੁੱਕਦਮਾ ਵਿੱਚ ਗ੍ਰਿਫਤਾਰ ਕਰਕੇ ਉਸ ਪਾਸੋ ਮੌਕਾ ਪਰ ਵਰਤੀ ਇੱਟ ਅਤੇ ਮੋਟਰਸਾਈਕਲ ਨੰਬਰੀ ਪੀ.ਬੀ 36-ਕੇ- 8255 ਮਾਰਕਾ ਸਪਲੈਡਰ ਰੰਗ ਕਾਲਾ ਬ੍ਰਾਮਦ ਕੀਤਾ ਅੱਜ ਮਿਤੀ 01.03.2024 ਨੂੰ ਮਾਨਯੋਗ ਅਦਾਲਤ ਸ਼੍ਰੀ ਅਰੁਣ ਸ਼ੋਰੀ ਜੇ.ਐਮ.ਆਈ ਸੀ ਜੀ ਦੇ ਪੇਸ਼ ਕਰਕੇ ਇਸਦਾ 03 ਦਿਨ ਦਾ ਜਿਸਮਾਨੀ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜਿਸ ਤੋ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ।