
Skip to content
ਅਜਨਾਲਾ ਦੇ ਪਿੰਡ ਗੁੱਜਾਪੀਰ ਵਿੱਚ ਇੱਕ ਗਰਭਵਤੀ ਵਿਆਹੁਤਾ ਮਹਿਲਾ ਵੱਲੋਂ ਫਾਹਾ ਲਗਾਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਕਾਜਲ ਵਜੋਂ ਹੋਈ ਹੈ, ਜਿਸ ਦਾ ਅੱਠ ਸਾਲ ਪਹਿਲਾਂ ਗੁੱਜਾਪੀਰ ਦੇ ਲਵਪ੍ਰੀਤ ਨਾਲ ਹੋਇਆ ਸੀ। ਉਨਾਂ ਦੇ ਪਹਿਲਾਂ ਤਿੰਨ ਬੱਚੇ ਸੀ ਅਤੇ ਫਿਲਹਾਲ ਉਹ ਗਰਭਵਤੀ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਮ੍ਰਿਤਕ ਕਾਜਲ ਦੇ ਪਤੀ ਲਵਪ੍ਰੀਤ ਨੇ ਦੱਸਿਆ ਕਿ ਰਾਤ ਸਮੇਂ ਕਾਜਲ ਇੱਕ ਵਾਰ ਬਾਥਰੂਮ ਕਰਨ ਲਈ ਉੱਠੀ ਸੀ। ਇਸ ਤੋਂ ਬਾਅਦ ਫਿਰ ਦੁਬਾਰਾ ਉੱਠ ਕੇ ਕਮਰੇ ਚੋਂ ਬਾਹਰ ਗਈ ਸੀ ਜਿਸ ਦੌਰਾਨ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਕਾਜਲ ਨੇ ਨਾਲ ਵਾਲੇ ਕਮਰੇ ਵਿੱਚ ਚੁੰਨੀ ਨਾਲ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਉਹਨਾਂ ਕਿਹਾ ਕਿ ਅਜਿਹਾ ਕਦਮ ਕਾਜਲ ਵੱਲੋਂ ਕਿਉਂ ਚੁੱਕਿਆ ਗਿਆ ਇਸ ਬਾਰੇ ਕੁਝ ਨਹੀਂ ਪਤਾ, ਉਹਨਾਂ ਦੱਸਿਆ ਕਿ ਉਹਨਾਂ ਦੇ ਤਿੰਨ ਬੱਚੇ ਹਨ।ਇਸ ਸਬੰਧੀ ਥਾਣਾ ਅਜਨਾਲਾ ਦੇ ਐਸਐਚਓ ਹਰਜੀਤ ਸਿੰਘ ਨੇ ਦੱਸਿਆ ਕਿ ਮਹਿਲਾ ਕਾਜਲ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।Related