ਜਤਿੰਦਰ ਪਿੰਕਲ, ਫ਼ਿਰੋਜ਼ਪੁਰ :  ਅੱਜ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪੰਥ ਅਤੇ ਪੰਜਾਬ ਦੇ ਮੌਜੂਦਾ ਅਤੇ ਭਵਿੱਖੀ ਚਨੌਤੀਆਂ ਨੂੰ ਨਜਿੱਠਣ ਲਈ ਪੰਥ ਅਤੇ ਪੰਜਾਬ ਦਰਦੀਆਂ ਦੀ ਭਰਵੀਂ ਇਕੱਤਰਤਾ ਹੋਈ। ਜਿਸ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਕਿਹਾ ਕਿ ਪਰਿਵਾਰ,ਪਿੰਡ,ਸਰਕਲ, ਹਲਕਾ ਅਤੇ ਜ਼ਿਲ੍ਹਾ ਪੱਧਰ ਤੇ ਇਲਾਕ਼ਾ ਨਿਵਾਸੀਆਂ ਨੂੰ ਲਾਮਬੰਦ ਕਰਨ ਲਈ ਰਣਨੀਤੀ ਤਿਆਰ ਕੀਤੀ ਗਈ ਹੈ। ਉਹਨਾਂ ਸਮਾਜ ਨੂੰ ਵਰਨ ਵੰਡ ਤੋਂ ਉਪਰ ਉੱਠ ਕੇ ਸਾਂਝੇ ਤੌਰ ਤੇ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ।ਇਸ ਤੋਂ ਇਲਾਵਾ ਸੰਤਾ ਸਿੰਘ ਉਮੈਦਪੁਰੀ,ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾ, ਮਨਜੀਤ ਸਿੰਘ ਭੂਰਾ ਕੋਨਾ, ਕਰਨੈਲ ਸਿੰਘ ਪੀਰ ਮੁਹੰਮਦ , ਕੈਪਟਨ ਪਿਆਰਾ ਸਿੰਘ ਆਗੂਆਂ ਨੇ ਆਪੋ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੰਥਕ ਏਕਤਾ ਤੇ ਜੋਰ ਦਿੱਤਾ।ਡਾਕਟਰ ਮੁਖਤਿਆਰ ਸਿੰਘ ਭੁੱਲਰ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ, ਸਰਦਾਰ ਜਸਪਾਲ ਸਿੰਘ ਜੀ ਮੈਂਬਰ ਪੰਥਕ ਕੌਂਸਿਲ, ਬਲਜਿੰਦਰ ਸਿੰਘ ਜੀ ਮੈਨੇਜਰ ਪ੍ਰਧਾਨ ਪੰਥਕ ਕੌਂਸਿਲ ਜ਼ਿਲ੍ਹਾ ਫਿਰੋਜ਼ਪੁਰ, ਰਾਜ ਸਿੰਘ ਸਰਕਲ ਪ੍ਰਧਾਨ, ਰਜਿੰਦਰ ਕੁਮਾਰ ਵਸਤੀ ਟੈਂਕਾਂ ਵਾਲੀ,ਸਵਰਨ ਸਿੰਘ ਜੀ ਚੱਕ ਸੋਮੀਆਂ, ਹਰਦੇਵ ਸਿੰਘ ਜੀ ਹਾਮਿਦ, ਕਰਨੈਲ ਸਿੰਘ ਜੀ ਪੀਰ ਮੁਹੰਮਦ ਸੀਨੀਅਰ ਆਗੂ, ਜਗਮੀਤ ਸਿੰਘ ਯੁਨਾਇਟੇਡ ਸਿੱਖਸ, ਸਰਦਾਰ ਚਰਨ ਸਿੰਘ ਕੀਰਤੀ ਚੱਕਰ , ਜਥੇਦਾਰ ਜਸਬੀਰ ਸਿੰਘ ਭੁੱਲਰ ਹਲਕਾ ਇੰਚਾਰਜ ਫਿਰੋਜ਼ਪੁਰ, ਬਲਵਿੰਦਰ ਸਿੰਘ ਥਿੰਦ, ਚਰਨਜੀਤ ਸਿੰਘ ਭੁੱਲਰ ਯੂਥ ਆਗੂ, ਬਲਦੇਵ ਸਿੰਘ ਮਾਮੂਜੋਈਆ,ਸੁਖਜੀਤ ਸਿੰਘ ਭੁੱਲਰ ਸਤੀਏ ਵਾਲਾ, ਦਵਿੰਦਰ ਸਿੰਘ ਹਰੀਏ ਵਾਲ਼ਾ, ਜਗਜੀਤ ਸਿੰਘ ਜੋਧ ਪੁਰ, ਮਨਪ੍ਰੀਤ ਸਿੰਘ ਪ੍ਰਧਾਨ ਫ਼ਰੀਦਕੋਟ, ਅਮਨਇੰਦਰ ਸਿੰਘ ਬਨੀ ਬਰਾੜ, ਬਲਵਿੰਦਰ ਸਿੰਘ ਵਾਹਕਾ ਮੌੜ, ਬਖਸ਼ੀਸ਼ ਸਿੰਘ ਨੰਬਰਦਾਰ, ਜਥੇਦਾਰ ਪ੍ਰੀਤਮ ਸਿੰਘ, ਸਾਹਿਲ ਕੱਕੜ ਕਾਂਸ਼ੀ ਨਗਰੀ , ਨਰਿੰਦਰ ਸਿੰਘ ਟੁਰਨਾ ਪ੍ਰਧਾਨ ਗੁ. ਅਜ਼ਾਦ ਨਗਰ, ਸੁਰਜੀਤ ਸਿੰਘ ਬੋਪਾਰਾਏ , ਸਤਨਾਮ ਸਿੰਘ ਵਲੂਰ ਅਤੇ ਭਾਰੀ ਗਿਣਤੀ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ ਅਤੇ ਫ਼ਾਜ਼ਿਲਕਾ ਦੇ ਵਰਕਰ ਤੇ ਆਗੂ ਸਾਹਿਬਾਨ ਹਾਜ਼ਰ ਸਨ।