
Skip to content
ਜਲੰਧਰ (ਜੀਵਨ ਜਯੋਤੀ ਟੰਡਨ) : ਬਾਬਾ ਮੁਰਾਦ ਸਾਹ ਜੀ ਦੀ 18ਵੀਂ ਬਰਸੀ ਮੌਕੇ ਵੱਡਾ ਬਾਜ਼ਾਰ ਬਸਤੀ ਸ਼ੇਖ ਜਲੰਧਰ ਵਿਖੇ ਸਮਾਜ ਸੇਵੀ ਸੁਰਿੰਦਰ ਸ਼ਰਮਾ ਪੱਪੂ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਛਬੀਲ ਦਾ ਲੰਗਰ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੇ ਸ਼ਾਮਲ ਹੋ ਕੇ ਬਾਬਾ ਜੀ ਨੂੰ ਨਮਨ ਕੀਤਾ।ਸੁਰਿੰਦਰ ਸ਼ਰਮਾ ਪੱਪੂ ਨੇ ਕਿਹਾ ਕਿ ਮਹਾਂਪੁਰਖਾਂ ਦੀਆਂ ਬਰਸੀਆਂ ਸਾਨੂੰ ਸੇਵਾ, ਨਿਮਰਤਾ ਅਤੇ ਲੋਕ ਭਲਾਈ ਦੇ ਰਸਤੇ ’ਤੇ ਤੁਰਨ ਦੀ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਮਾਜ ਵਿੱਚ ਪਿਆਰ, ਇਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।ਇਸ ਮੌਕੇ ਸੁਨੀਲ ਸ਼ਰਮਾ, ਦੀਪਕ ਸਿੱਕਾ, ਸ਼ੁਭਮ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਸਮਾਜ ਸੇਵੀਆਂ ਅਤੇ ਸਥਾਨਕ ਨਿਵਾਸੀਆਂ ਨੇ ਵੀ ਹਾਜ਼ਰੀ ਲਗਵਾ ਕੇ ਸੇਵਾ ਵਿੱਚ ਯੋਗਦਾਨ ਪਾਇਆ। ਪੂਰੇ ਇਲਾਕੇ ਵਿੱਚ ਧਾਰਮਿਕ ਅਤੇ ਸੇਵਾਮਈ ਮਾਹੌਲ ਬਣਿਆ ਰਿਹਾ ਅਤੇ ਸੰਗਤਾਂ ਨੇ ਬਾਬਾ ਮੁਰਾਦ ਸਾਹ ਜੀ ਨੂੰ ਭਾਵਪੂਰਣ ਸ਼ਰਧਾਂਜਲੀ ਅਰਪਿਤ ਕੀਤੀ।Related