Skip to content
ਫਰੀਦਕੋਟ (ਵਿਪਨ ਮਿੱਤਲ) ਆਪਣਾ ਘਰ ਆਸ਼ਰਮ ਫਰੀਦਕੋਟ ਵਿਖੇ ਰਹਿ ਰਹੇ ਲਾਵਾਰਿਸ਼,ਬੇਸਹਾਰਾ ਤੇ ਬਿਰਧ ਅਵਸਥਾ ਦੇ ਪ੍ਰਭੂ ਜਨ ਦੀ ਤੰਦਰੁਸਤੀ ਲਈ ਵੱਖ ਵੱਖ ਬਿਮਾਰੀਆ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸਮੇਂ ਸਮੇਂ ਤੇ ਮੈਡੀਕਲ ਜਾਂਚ ਕੈਂਪ ਆਪਣਾ ਘਰ ਇਕਾਈ ਫਰੀਦਕੋਟ ਦੀ ਟੀਮ ਵੱਲੋਂ ਲਗਾਏ ਜਾ ਰਹੇ ਹਨ। ਜਾਣਕਾਰੀ ਦਿੰਦਿਆ ਕੇਵਲ ਕ੍ਰਿਸ਼ਨ ਕਟਾਰੀਆ ਇੰਚਾਰਜ ਮੈਡੀਕਲ ਟੀਮ ਆਪਣਾ ਘਰ ਆਸ਼ਰਮ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਕਿਨ ਡਿਪਾਰਟਮੈਂਟ ਵੱਲੋਂ ਪ੍ਰਭੂ ਜਨਾਂ ਨੂੰ ਚੈੱਕ ਅਪ ਕਰਨ ਉਪਰੰਤ ਲੋੜਵੰਦਾਂ ਲਈ ਦਵਾਈਆਂ ਵੀ ਮੁਫਤ ਵੰਡੀਆਂ ਗਈਆਂ ਇਨਾਂ ਪ੍ਰਭੂ ਜੀ ਦੀ ਸੇਵਾ ਕਰ ਰਹੇ ਸਾਡੇ ਸੇਵਾ ਸਾਥੀਆਂ ਨੂੰ ਡਾਕਟਰਾਂ ਵੱਲੋਂ ਬਰਸਾਤਾਂ ਦੇ ਦਿਨਾਂ ਵਿੱਚ ਹੋਣ ਵਾਲੀਆਂ ਚਮੜੀ ਦੀਆਂ ਬਿਮਾਰੀਆਂ ਇਹਨਾਂ ਤੋਂ ਬਚਾਓ ਦੇ ਤਰੀਕੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਆਸ਼ਰਮ ਪਰਿਵਾਰ ਵੱਲੋਂ ਆਏ ਹੋਏ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ । ਇਸ ਮੌਕੇ ਕੇਵਲ ਕ੍ਰਿਸ਼ਨ ਕਟਾਰੀਆ ਇੰਚਾਰਜ ਮੈਡੀਕਲ ਟੀਮ ਆਪਣਾ ਘਰ ਆਸ਼ਰਮ ਨੇ ਦੱਸਿਆ ਕਿ ਇਸ ਮੌਸਮ ਵਿੱਚ ਚਮੜੀ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ ਸੋ ਇਸ ਲਈ ਇਸਦੇ ਬਚਾਅ ਅਤੇ ਇਲਾਜ ਬਹੁਤ ਜਰੂਰੀ ਬਣ ਜਾਂਦਾ ਹੈ । ਅੰਤ ਵਿੱਚ ਕੇਵਲ ਕ੍ਰਿਸ਼ਨ ਕਟਾਰੀਆ ਨੇ ਮੈਡੀਕਲ ਕਾਲਿਜ ਦੀ ਟੀਮ ਦਾ ਧੰਨਵਾਦ ਕੀਤਾ । ਇਸ ਮੌਕੇ ਕੇਵਲ ਕਿ੍ਰਸ਼ਨ ਕਟਾਰੀਆ ਤੇ ਅਰਵਿੰਦ ਛਾਬੜਾ ਨੇ ਦੱਸਿਆ ਕਿ ਆਸ਼ਰਮ ਵਿੱਚ ਬੇਸਹਾਰਾ ਪ੍ਰਵਾਰਾਂ ਤੋਂ ਵਿਛੜੇ ਮਾਨਸਿਕ ਪੇ੍ਰਸ਼ਾਨ, ਬਿਮਾਰ ,ਅਪੰਗ, ਲਵਾਰਸ ਵਿਅਕਤੀਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ । ਉਹਨਾਂ ਦੱਸਿਆ ਕਿ ਵੱਖ ਵੱਖ ਸ਼ਹਿਰਾਂ ਵਿੱਚੋਂ ਫਰੀਦਕੋਟ ਆਸ਼ਰਮ ਵਿਖੇ ਰੈਸਕਿਊ ਕਰਕੇ ਲਿਆਂਦੇ ਗਏ ਇਹਨਾਂ ਪ੍ਰਭੂਆਂ ਦੀ ਹਰ ਤਰਾਂ ਨਾਲ ਸਾਂਭ ਸੰਭਾਲ ਕੀਤੀ ਜਾਂਦੀ ਹੈ । ਸੇਵਾਦਾਰ ਇਹਨਾਂ ਦੀ ਬਿਮਾਰੀ ਖਾਣ ਪੀਣ ਅਤੇ ਲੋੜ ਦਾ ਧਿਆਨ ਰੱਖਦੇ ਹਨ । ਉਹਨਾਂ ਕਿਹਾ ਕਿ ਆਪਣਾ ਘਰ ਆਸ਼ਰਮ ਵਿੱਚ ਰਹਿ ਰਹੇ ਪ੍ਰਭੂ ਜਨਾਂ ਦੀ ਸਾਂਭ ਸੰਭਾਲ ਦੌਰਾਨ ਉਹਨਾਂ ਦੀ ਤੰਦਰੁਸਤੀ ਲਈ ਇਸ ਤੋਂ ਪਹਿਲਾ ਜਰੂਰੀ ਲੈਬ ਟੈਸਟ ਜਨਰਲ ਬਿਮਾਰੀਆ ਦਾ ਚੈਕਅਪ ਕੈਂਪ, ਬਲੱਡ ਸੈਲ, ਸੂਗਰ, ਗੁਰਦਿਆਂ ਤੇ ਲੀਵਰ ਦੇ ਟੈਸਟ, ਯੂਰਿਕ ਐਸਿਡ,ਕਾਲਾ ਪੀਲੀਆ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾੳ ਲਈ ਬਲੱਡ ਟੈਸਟ ਵੀ ਕਰਵਾਏ ਗਏ ਸਨ ਤੇ ਜਨਰਲ ਚੈੱਕਅਪ ਵੀ ਕੀਤਾ ਸੀ । ਉਹਨਾਂ ਕਿਹਾ ਕਿ ਆਪਣਾ ਘਰ ਆਸ਼ਰਮ ਦੇ ਹਰ ਮੈਂਬਰ ਦੀ ਤੰਦਰੁਸਤੀ ਲਈ ਮੈਡੀਕਲ ਕੈਂਪ ਲਗਤਾਰ ਜਾਰੀ ਰਹਿਣਗੇ । ਇਸ ਮੌਕੇ ਤੇ ਵਿਜਿੰਦਰ ਨਾਇਕ ਨਰੇਸ਼ ਗਰੋਵਰ ਅਰਬਿੰਦ ਛਾਬੜਾ ਕਵਿਤਾ ਸ਼ਰਮਾ ਅਤੇ ਕੇਵਲ ਕਿਸ਼ਨ ਕਟਾਰੀਆ ਇੰਚਾਰਜ ਮੈਡੀਕਲ ਟੀਮ ਹਾਜ਼ਰ ਸਨ ।
Related