
Skip to content
ਚੰਡੀਗੜ੍ਹ : ਸ਼ਹਿਰ ਦੇ ਪੋਲਟਰੀ ਫਾਰਮ ਚੌਕ ਨੇੜੇ ਸ਼ਨੀਵਾਰ ਦੁਪਹਿਰ ਇਕ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰਿਆ। ਹਿਮਾਚਲ ਪਥ ਪਰਿਵਹਨ ਨਿਗਮ ਦੀ ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਕਾਰਨ 72 ਸਾਲਾ ਬਜ਼ੁਰਗ ਔਰਤ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਸੰਤੋਸ਼ ਕੁਮਾਰੀ ਦੇ ਤੌਰ ‘ਤੇ ਹੋਈ ਹੋ ਜੋ ਕਿ ਜ਼ੀਰਕਪੁਰ ਦੇ ਜਰਨੈਲ ਐਨਕਲੇਵ ਫੇਜ਼-1 ਦੀ ਰਹਿਣ ਵਾਲੀ ਸਨ। ਸੰਤੋਸ਼ ਕੁਮਾਰੀ ਆਪਣੇ ਪਤੀ ਜਵਾਹਰ ਲਾਲ ਨਾਲ ਬਾਈਕ ‘ਤੇ ਘਰ ਵਾਪਸ ਆ ਰਹੀਆਂ ਸਨ। ਟ੍ਰਿਬਿਊਨ ਚੌਕ ਤੋਂ ਅੱਗੇ ਪੋਲਟਰੀ ਫਾਰਮ ਚੌਕ ਨੇੜੇ ਨਾਲਾਗੜ੍ਹ ਤੋਂ ਦਿੱਲੀ ਜਾ ਰਹੀ ਹਿਮਾਚਲ ਨੰਬਰ ਦੀ ਬੱਸ ਨਾਲ ਉਨ੍ਹਾਂ ਦੀ ਬਾਈਕ ਸਾਈਡ ਤੋਂ ਟਕਰਾ ਗਈ।ਟਕਰਾਉਂਦੇ ਹੀ ਜਵਾਹਰ ਲਾਲ ਖੱਬੇ ਪਾਸੇ ਡਿੱਗ ਗਏ ਤੇ ਸੰਤੋਸ਼ ਕੁਮਾਰੀ ਸੱਜੇ ਪਾਸੇ। ਬੱਸ ਦਾ ਪਿਛਲਾ ਟਾਇਰ ਸੰਤੋਸ਼ ਕੁਮਾਰੀ ਦੇ ਉੱਪਰੋਂ ਲੰਘ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਜਵਾਹਰ ਲਾਲ ਨੂੰ ਹਲਕੀਆਂ ਸੱਟਾਂ ਲੱਗੀਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੈਕਟਰ-31 ਦੀ ਪੁਲਿਸ ਨੇ ਪੀਸੀਆਰ ਵਾਹਨ ਨਾਲ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਪੁਲਿਸ ਨੇ ਬੱਸ ਦੇ ਚਾਲਕ ਲੇਖ ਰਾਜ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ। ਬੱਸ ਵਿਚ ਉਸ ਸਮੇਂ ਲਗਪਗ 38 ਯਾਤਰੀ ਸਵਾਰ ਸਨ, ਪਰ ਸਾਰੇ ਸੁਰੱਖਿਅਤ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।Related