Skip to content
ਫ਼ਰੀਦਕੋਟ (ਵਿਪਨ ਮਿੱਤਲ) :- ਸ਼ਹਿਰ ਅੰਦਰੋਂ ਲੰਘਦੀ ਸਰਹਿੰਦ ਤੇ ਰਾਜਸਥਾਨ ਫੀਡਰ ਨਹਿਰਾਂ ਦੇ ਉੱਪਰ ਬਣੇ ਪੁਰਾਣੇ ਪੁਲ ਨੂੰ ਨਵੇਂ ਸਿਰੋਂ ਬਨਾਉਣ ਲਈ ਆਵਾਜਾਈ ਲਈ ਵੱਡੀ ਸਮੱਸਿਆ ਖੜ੍ਹੀ ਹੋ ਰਹੀ ਹੈ। ਪੰਜਾਬ ਸਰਕਾਰ ਵਲੋਂ ਦੋਹਾਂ ਪੁਲਾਂ ਦੀ ਉਸਾਰੀ ਲਈ ਬਜਟ ਪਾਸ ਕੀਤਾ ਗਿਆ ਤੇ ਨਹਿਰ ਤੇ ਦੂਹਰੇ ਪੁੱਲ ਬਣਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਹਾਲਾਂਕਿ ਇਸ ਕੰਮ ਨੂੰ 11 ਮਹੀਨਿਆਂ ਅੰਦਰ ਪੂਰਾ ਕਰਕੇ ਇਸੇ ਸਾਲ ਜਨਵਰੀ ਮਹੀਨੇ ਦੇ ਵਿੱਚ ਪੂਰਾ ਕਰਨ ਦੀ ਟੀਚਾ ਰੱਖਿਆ ਗਿਆ ਸੀ ਪਰ ਅੱਜ ਕਰੀਬ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਪੁੱਲਾਂ ਵਿਚੋਂ ਇਕ ਦਾ ਕੰਮ ਅਜੇ ਵੀ ਅਧੂਰਾ ਪਿਆ ਹੈ ਜਿਸ ਦੇ ਨਾਲ ਓਧਰ ਲੋਕਾਂ ਨੂੰ ਚਾਰ ਤੋਂ ਪੰਜ ਕਿਲੋਮੀਟਰ ਵੱਧ ਦੂਰੀ ਤੈਅ ਕਰਕੇ ਸ਼ਹਿਰ ਅੰਦਰ ਐਂਟਰ ਕਰਨਾ ਪੈ ਰਿਹਾ ਹੈ।
ਸ਼ਹਿਰ ਵਾਸੀਆਂ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਇਨ੍ਹਾਂ ਪੁਲਾਂ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇ ਤੇ ਆਵਾਜਾਈ ਨੂੰ ਜਲਦੀ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲੇ। ਇਸ ਸੰਬੰਧੀ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਕੁਝ ਕਾਰਨਾਂ ਕਰਕੇ ਇਨ੍ਹਾਂ ਪੁਲਾਂ ਦੀ ਉਸਾਰੀ ਦਾ ਕੰਮ ਰੋਕਣਾ ਪਿਆ ਸੀ, ਜਿਸ ਚ ਮੁੱਖ ਤੌਰ ਤੇ ਨਹਿਰ ਨੂੰ ਕੰਕਰੀਟ ਨਾਲ ਪੱਕਾ ਕਰਨ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਸ਼ਹਿਰ ਚ ਐਂਟਰੀ ਦੇ ਦੋ ਮੁੱਖ ਰਸਤੇ ਤਲਵੰਡੀ ਰੋਡ ਅਤੇ ਕੋਟਕਪੂਰਾ ਰੋਡ ਦੋਨਾਂ ਤੇ ਪੁਲਾਂ ਦਾ ਕੰਮ ਚੱਲਣ ਕਾਰਨ ਲਿੰਕ ਰੋਡ ਜ਼ਰੀਏ ਸ਼ਹਿਰ ਚ ਐਂਟਰੀ ਕਰਨੀ ਪੈਂਦੀ ਹੈ ਕਿ ਇਕ ਮਾਤਰ ਰਸਤਾ ਰਹਿ ਜਾਂਦਾ ਹੈ ਦੂਜੇ ਸ਼ਹਿਰਾਂ ਨੂੰ ਸ਼ਹਿਰ ਨਾਲ ਜੋੜਦਾ ਹੈ ਜਿਸ ਚੱਲਦੇ ਹਮੇਸ਼ਾ ਹੀ ਇਥੇ ਟ੍ਰੈਫ਼ਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ । ਉਨ੍ਹਾਂ ਕਿਹਾ ਕਿ ਰੇਲਵੇ ਫ਼ਾਟਕ ਜ਼ਿਆਦਾਤਰ ਬੰਦ ਹੋਣ ਕਾਰਨ ਇੱਥੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਦੇ ਅੰਦਰ ਅੰਦਰ ਇਹ ਪੁੱਲ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ ਤੇ ਆਵਾਜਾਈ ਲਈ ਚਾਲੂ ਹੋ ਜਾਣਗੇ, ਜਿਸ ਨਾਲ ਇਲਾਕਾ ਨਿਵਾਸੀਆਂ ਦੀ ਵੱਡੀ ਸਮੱਸਿਆ ਦਾ ਹੱਲ ਹੋ ਜਾਵੇਗਾ।
Related