ਪੁਲਿਸ ਦੀ ਆਰੰਭਿਕ ਜਾਂਚ ਮੁਤਾਬਕ ਮ੍ਰਿਤਕ ਦੀ ਪਛਾਣ ਦਵਿੰਦਰ ਕੁਮਾਰ ਵਜੋਂ ਹੋਈ ਹੈ, ਜੋ ਬੰਬੇ ਕੰਪਿਊਟਰ ਮਸ਼ੀਨ ਦਾ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਵਿੰਦਰ ਕੁਮਾਰ 6 ਜਨਵਰੀ ਨੂੰ ਘਰ ਵਾਪਸ ਆਇਆ ਸੀ ਅਤੇ ਆਪਣੇ ਕੱਪੜਿਆਂ ਵਾਲਾ ਬੈਗ ਘਰ ਰੱਖ ਕੇ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਦੀ ਗੱਲ ਕਹਿ ਕੇ ਨਿਕਲਿਆ ਸੀ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ। ਬੀਤੇ ਦੋ ਦਿਨਾਂ ਤੋਂ ਉਸ ਦੇ ਲਾਪਤਾ ਹੋਣ ਕਾਰਨ ਪਰਿਵਾਰ ਕਾਫੀ ਪਰੇਸ਼ਾਨ ਸੀ।
ਮ੍ਰਿਤਕ ਦੇ ਭਰਾ ਹੇਮਰਾਜ ਪੁੱਤਰ ਕਮਲ ਸਿੰਘ ਵਾਸੀ ਭੋਰਾ ਵੱਲੋਂ ਇਸ ਸਬੰਧੀ ਥਾਣਾ ਸਲੇਮ ਟਾਬਰੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ, ਜਿਸ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ ਗੁਮਸ਼ੁਦਗੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਪਰ ਅੱਜ ਸਵੇਰੇ ਦਵਿੰਦਰ ਕੁਮਾਰ ਦੀ ਕਤਲ ਕਰਕੇ ਸੁੱਟੀ ਲਾਸ਼ ਮਿਲਣ ਨਾਲ ਮਾਮਲੇ ਨੇ ਭਿਆਨਕ ਮੋੜ ਲੈ ਲਿਆ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਤਲ ਦੇ ਕਾਰਨਾਂ ਤੇ ਦੋਸ਼ੀਆਂ ਦੀ ਪਛਾਣ ਲਈ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।

