ਅਮਿਤ ਨਖਵਾਲ:-ਹੁਸ਼ਿਆਰਪੁਰ, 24 ਜੂਨ: ਆਮ ਆਦਮੀ ਪਾਰਟੀ (ਆਪ) ਨੇ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ 
             ਕਰ ਦਿੱਤੀ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਵਾਰਡ ਨੰਬਰ 1 ਤੋਂ 17 ਤੱਕ ਦੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ।

ਜਾਰੀ ਕੀਤੀ ਗਈ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਸੁਰੇਖਾ ਬਰਜਾਤਾ, ਵਾਰਡ ਨੰਬਰ 2 ਤੋਂ ਪਰਮੋਦ ਸ਼ਰਮਾ, ਵਾਰਡ ਨੰਬਰ 3 ਤੋਂ ਰਜਨੀ ਕੌਰ, ਵਾਰਡ ਨੰਬਰ 4 ਤੋਂ ਪਰਦੀਪ ਕੁਮਾਰ ਸੈਣੀ ਅਤੇ ਵਾਰਡ ਨੰਬਰ 5 ਤੋਂ ਪਰਵੀਨ ਸੈਣੀ ਨੂੰ ਉਮੀਦਵਾਰ ਬਣਾਇਆ ਗਿਆ ਹੈ।

    ਇਸੇ ਤਰ੍ਹਾਂ ਵਾਰਡ ਨੰਬਰ 6 ਤੋਂ ਸੁਮੇਸ਼ ਸੋਨੀ, ਵਾਰਡ ਨੰਬਰ 7 ਤੋਂ ਨਰਿੰਦਰ ਕੌਰ, ਵਾਰਡ ਨੰਬਰ 8 ਤੋਂ ਮੁਖੀ ਰਾਮ ਰਲਹ, ਵਾਰਡ ਨੰਬਰ 9 ਤੋਂ ਗੁਰਬਖਸ਼ ਕੌਰ ਰਲਹ ਅਤੇ ਵਾਰਡ ਨੰਬਰ 10 ਤੋਂ ਜਸਪਾਲ ਚੇਚੀ ਨੂੰ ਟਿਕਟ ਦਿੱਤੀ ਗਈ ਹੈ।

    ਪਾਰਟੀ ਨੇ ਵਾਰਡ ਨੰਬਰ 11 ਤੋਂ ਮਨਿੰਦਰ ਕੌਰ, ਵਾਰਡ ਨੰਬਰ 12 ਤੋਂ ਸੰਦੀਪ ਕੁਮਾਰ, ਵਾਰਡ ਨੰਬਰ 13 ਤੋਂ ਜਤਿੰਦਰ ਕੌਰ, ਵਾਰਡ ਨੰਬਰ 14 ਤੋਂ ਬਲਵਿੰਦਰ ਕੁਮਾਰ, ਵਾਰਡ ਨੰਬਰ 15 ਤੋਂ ਚੰਦਰਾ ਵੱਟੀ, ਵਾਰਡ ਨੰਬਰ 16 ਤੋਂ ਕਮਲਜੀਤ ਸਿੰਘ ਸੋਨੀ ਅਤੇ ਵਾਰਡ ਨੰਬਰ 17 ਤੋਂ ਅਮਨਪ੍ਰੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

    ਪਾਰਟੀ ਵੱਲੋਂ ਜਾਰੀ ਇਸ ਸੂਚੀ ‘ਤੇ ਪੰਜਾਬ ਦੇ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਦਸਤਖ਼ਤ ਹਨ। ਉਮੀਦਵਾਰਾਂ ਦੇ ਐਲਾਨ ਨਾਲ ਹੁਸ਼ਿਆਰਪੁਰ ਦੀ ਸਿਆਸਤ ਵਿੱਚ ਚੋਣੀ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਹਨ ਅਤੇ ਹੁਣ ਹੋਰ ਪਾਰਟੀਆਂ ਦੀਆਂ ਸੂਚੀਆਂ ‘ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।