ਜਲੰਧਰ : ਵਿੱਕੀ ਰਾਜਪੂਤ
ਬੀਤੇ ਸ਼ਨੀਵਾਰ ਦੀ ਰਾਤ ਦੇ ਸਮੇਂ ਹੋਏ ਇੱਕ ਭਿਆਨਕ ਸੜਕ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੀ ਗਈ। ਜਦੋਂ ਕਿ ਉਨ੍ਹਾਂ ਦੇ ਨਾਲ ਬੈਠਾ ਤੀਜਾ ਵਿਅਕਤੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ। ਇਹ ਦੁਰਘਟਨਾ ਕੱਲ ਸ਼ਨੀਵਾਰ ਦੇਰ ਰਾਤ ਉਸ ਸਮੇਂ ਹੋਈ ਜਦੋਂ ਤਿੰਨ ਦੋਸਤਾਂ ਦੀ ਤੇਜ ਰਫਤਾਰ ਕਾਰ ਜੋਰਦਾਰ ਧਮਾਕੇ ਦੀ ਅਵਾਜ ਕਰਦੇ ਹੋਏ ਬਿਜਲੀ ਦੇ ਇੱਕ ਖੰਭੇ ਨਾਲ ਟਕਰਾ ਗਈ। ਜਿਸ ਨਾਲ ਕਾਰ ਦੇ ਪਰਖੱਚੇ ਉੱਡ ਗਏ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋ ਦੋਸਤਾਂ ਦੀ ਮੌਤ ਹੋ ਗਈ। ਜਦੋਂ ਕਿ ਤੀਸਰੇ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ। ਤਿੰਨਾਂ ਦੋਸਤ ਇੱਕ ਬਰਥਡੇ ਪਾਰਟੀ ਵਿੱਚ ਸ਼ਾਮਿਲ ਹੋ ਕਰ ਪਰਤ ਰਹੇ ਸਨ। ਮ੍ਰਿਤਕਾਂ ਦੀ ਪਹਿਚਾਣ ਅਮਿਤ ਚੌਹਾਨ (28) ਪੁੱਤਰ ਬਲਦੇਵ ਚੌਹਾਨ ਵਾਸੀ ਮਧੂਬਨ ਕਾਲੋਨੀ ਤੇ ਜਸਪ੍ਰੀਤ ਸਿੰਘ ਜੱਸਾ (23) ਵਾਸੀ ਕਮਲ ਵਿਹਾਰ, ਬਸਤੀ ਪੀਰ ਦਾਦ, ਜਲੰਧਰ ਦੱਸਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਵਾਨ ਸ਼ਰਾਬ ਦੇ ਨਸ਼ੇ ਵਿੱਚ ਸਨ।