ਸਪਾਈਸਜੈੱਟ ਅਤੇ ਏਅਰ ਇੰਡੀਆ ਨੂੰ ਖਰਾਬ ਮੌਸਮ ਵਿੱਚ ਪਾਇਲਟਾਂ ਦੀ ਡਿਊਟੀ ਸੌਂਪਣ ਵਿੱਚ ਲਾਪਰਵਾਹੀ ਲਈ 30-30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸਿਵਲ ਐਸੋਸੀਏਸ਼ਨ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਬੁੱਧਵਾਰ (17 ਜਨਵਰੀ) ਨੂੰ ਦੋਵਾਂ ਏਅਰਲਾਈਨਾਂ ਵਿਰੁੱਧ ਇਹ ਕਾਰਵਾਈ ਕੀਤੀ। ਡੀਜੀਸੀਏ ਵੱਲੋਂ ਦੱਸਿਆ ਗਿਆ ਕਿ ਦਸੰਬਰ 2023 ਵਿੱਚ ਲੇਟ, ਰੱਦ ਅਤੇ ਡਾਇਵਰਟ ਕੀਤੀਆਂ ਉਡਾਣਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਹ ਖੁਲਾਸਾ ਹੋਇਆ ਕਿ ਧੁੰਦ ਕਾਰਨ 25 ਤੋਂ 28 ਦਸੰਬਰ ਦਰਮਿਆਨ ਦਿੱਲੀ ਹਵਾਈ ਅੱਡੇ ‘ਤੇ ਲਗਭਗ 60 ਉਡਾਣਾਂ ਦੇਰੀ ਨਾਲ ਚੱਲ ਰਹੀਆਂ ਸਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਏਅਰ ਇੰਡੀਆ ਅਤੇ ਸਪਾਈਸ ਜੈੱਟ ਦੀਆਂ ਉਡਾਣਾਂ ਸਨ।ਜਾਂਚ ਤੋਂ ਪਤਾ ਲੱਗਾ ਹੈ ਕਿ ਏਅਰ ਇੰਡੀਆ ਅਤੇ ਸਪਾਈਸ ਜੈੱਟ ਨੇ ਖਰਾਬ ਮੌਸਮ ਦੇ ਬਾਵਜੂਦ ਕੈਟ-3 ਦੇ ਟ੍ਰੇੰਡ ਪਾਇਲਟਾਂ ਨੂੰ ਡਿਊਟੀ ‘ਤੇ ਤਾਇਨਾਤ ਨਹੀਂ ਕੀਤਾ ਗਿਆ ਸੀ। ਦੋਵੇਂ ਏਅਰਲਾਈਨਾਂ ਨੇ ਜਹਾਜ਼ ਉਡਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਪਾਇਲਟਾਂ ਨੂੰ ਸੌਂਪ ਦਿੱਤੀ ਜਿਨ੍ਹਾਂ ਨੇ CAT-3 ਦੀ ਸਿਖਲਾਈ ਨਹੀਂ ਲਈ ਸੀ। ਇਸ ਕਾਰਨ ਜ਼ਿਆਦਾਤਰ ਉਡਾਣਾਂ ਲੇਟ ਹੋ ਗਈਆਂ ਅਤੇ ਡਾਇਵਰਟ ਕੀਤੀਆਂ ਗਈਆਂ।