ਸ਼ਿਕਾਗੋ- ਦੁਨੀਆ ਦੀ ਸਭ ਤੋਂ ਲੰਬੀ ਮਹਿਲਾ ਦਾ ਮਾਣ ਰੱਖਣ ਵਾਲੀ ਰੇਂਟਸੇਨਖੋਰਲੋ, ਜਿਸ ਦੀ ਹਾਈਟ 6 ਫੁੱਟ 9 ਇੰਚ ਹੈ। ਇਹ ਔਰਤ ਅਮਰੀਕਾ ਦੇ ਸ਼ਿਕਾਗੋ ’ਚ ਰਹਿੰਦੀ ਹੈ। ਇਹ ਮਹਿਲਾ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੀ ਹੈ, ਜਿਸ ਦੇ ਸਾਰੇ ਮੈਂਬਰ ਹੀ ਲੰਬੇ ਹਨ। ਦਰਅਸਲ, ਇਸ ਮਹਿਲਾ ਦੇ ਪਿਤਾ ਦੀ ਲੰਬਾਈ 6 ਫੁੱਟ 10 ਇੰਚ ਹੈ ਅਤੇ ਮਾਂ 6 ਫੁੱਟ 1 ਇੰਚ ਦੀ ਹੈ।

    ਖਬਰ ਮੁਤਾਬਕ, ਇਹ ਦੁਨੀਆ ਦੀ ਦੂਜੀ ਔਰਤ ਹੈ, ਜਿਸ ਦੇ ਪੈਰ ਸਭ ਤੋਂ ਲੰਬੇ ਹਨ। ਇਸ ਕਾਰਨ ਉਸ ਨੂੰ ਜੁੱਤੀ ਖਰੀਦਣ ’ਚ ਮੁਸ਼ਕਲ ਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਪੂਰੇ ਏਸ਼ੀਆ ਇਥੋਂ ਤੱਕ ਕਿ ਪੂਰੇ ਮੰਗੋਲੀਆ ਅਤੇ ਕੋਰੀਆ ’ਚ ਵੀ ਉਸ ਦੇ ਸਾਈਜ ਦੀ ਜੁੱਤੀ ਨਹੀਂ ਮਿਲਦੀ। ਉਸ ਦੇ ਪੈਰਾਂ ਦਾ ਸਾਈਜ ਯੂਐੱਸ 13 ਹੈ। 29 ਸਾਲਾ ਰੇਂਟਸੇਨਖੋਰਲੋ ਦੀਆਂ ਲੱਤਾਂ ਦੀ ਲੰਬਾਈ ਲੱਕ ਤੋਂ ਅੱਡੀਆਂ ਤੱਕ 52.8 ਇੰਚ ਹੈ। ਉਸ ਦਾ ਕਹਿਣਾ ਹੈ ਕਿ ਇੰਨੀ ਲੰਬਾਈ ਹੋਣ ਕਾਰਨ ਉਸ ਦਾ ਬਹੁਤ ਮਜ਼ਾਕ ਵੀ ਬਣਦਾ ਰਹਿੰਦਾ ਹੈ ਪਰ ਇਸ ਮਾਲ ਨੂੰ ਆਪਣੀ ਹਾਈਟ ’ਤੇ ਮਾਣ ਹੈ।