ਨਮ ਅੱਖਾਂ ਨਾਲ ਪੰਕਜ ਆਨੰਦ ਵਾਵਾ ਨੂੰ ਦਿੱਤੀ ਸ਼ਰਧਾਂਜਲੀ, ਸਮਾਜਿਕ ਤੇ ਰਾਜਨੀਤਿਕ ਸ਼ਖਸੀਅਤਾਂ ਹੋਈਆਂ ਸ਼ਾਮਲ

ਜਲੰਧਰ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਸਵਰਗਵਾਸੀ ਪੰਕਜ ਆਨੰਦ ਵਾਵਾ ਨੂੰ ਨਮ ਅੱਖਾਂ ਨਾਲ ਯਾਦ ਕੀਤਾ ਗਿਆ। ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਸ਼ਿਰਕਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਸਮਾਗਮ ਦੌਰਾਨ ਸ.ਮਨਜੀਤ ਸਿੰਘ ਟੀਟੂ ਨੇ ਆਏ ਹੋਏ ਸਾਰੇ ਸੱਜਣਾਂ ਦਾ ਆਨੰਦ ਪਰਿਵਾਰ ਵੱਲੋਂ ਧੰਨਵਾਦ ਕੀਤਾ। ਉਨ੍ਹਾਂ ਪੰਕਜ ਆਨੰਦ ਵਾਵਾ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਉਹ ਬਹੁਤ ਹੀ ਨਿਮਰ ਤੇ ਚੰਗੇ ਸੁਭਾਉ ਵਾਲੇ ਇਨਸਾਨ ਸਨ, ਜਿਨ੍ਹਾਂ ਨੇ ਹਮੇਸ਼ਾਂ ਸਭ ਨਾਲ ਪਿਆਰ ਅਤੇ ਸਤਿਕਾਰ ਨਾਲ ਵਤੀਰਾ ਕੀਤਾ।

ਇਸ ਮੌਕੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਆਨੰਦ ਪਰਿਵਾਰ ਦੀ ਇਕਤਾ ਦੀ ਸਰਾਹਨਾ ਕਰਦਿਆਂ ਕਿਹਾ ਕਿ ਬਸਤੀ ਇਲਾਕੇ ਵਿੱਚ ਸ਼ੇਖ ਆਨੰਦ ਪਰਿਵਾਰ ਦੀ ਇਕਤਾ ਦੀਆਂ ਲੋਕ ਮਿਸਾਲਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬਿਪਨ ਆਨੰਦ ਨੇ ਆਪਣੇ ਪੂਰੇ ਪਰਿਵਾਰ ਨੂੰ ਹਮੇਸ਼ਾਂ ਇਕਜੁੱਟ ਰੱਖਿਆ ਹੈ।

ਸ਼ਰਧਾਂਜਲੀ ਸਮਾਗਮ ਵਿੱਚ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਲਾਲੀ ਅੰਗੁਰਾਲ, ਮੰਦਰ ਕਮੇਟੀਆਂ ਦੇ ਪ੍ਰਧਾਨ ਰਵਿੰਦਰ ਭੰਡਾਰੀ, ਸੁਰਿੰਦਰ ਸ਼ਰਮਾ ਪੱਪੂ, ਰਵਿੰਦਰ ਚੌਧਰੀ, ਬਲਵੰਤ ਕੁਮਾਰ, ਕਰਨੈਲ ਸਿੰਘ ਬਿੱਲਾ ਭਾਰਗਵ ਕੈਂਪ, ਗੁਰਚਰਨ ਸਿੰਘ ਅਰੋੜਾ, ਗੁਰਜੀਤ ਸਿੰਘ ਪੋਪਲੀ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਸੁਰੇਸ਼ ਸੰਨੀ ਧੰਜਲ, ਕਾਕਾ, ਲਾਡੀ, ਜੋਤੀ ਟੰਡਨ, ਭੋਲਾ ਛਾਬੜਾ, ਦਵਿੰਦਰ ਗੋਲਾ, ਭੀਮ ਸੈਨ ਜਲੋਟਾ,  ਕ੍ਰਿਸ਼ਨਾ ਮਹੀਨੀਆ, ਗੁਰਪ੍ਰੀਤ ਸਿੰਘ ਤਲਵਾੜ,  ਪੁੱਤਰ ਮੀਤ ਸਿੰਘ ਸਮੇਤ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।