ਜਲੰਧਰ(ਸੁੱਖਵੰਤ ਸਿੰਘ) –ਅੱਜ ਸਵੇਰੇ ਤੜਕੇ ਮਾਣਯੋਗ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ.ਐੱਚ.ਓ.ਰਵਿੰਦਰ ਕੁਮਾਰ ਥਾਣਾ ਨੰਬਰ 5 ਦੀ ਟੀਮ ਨੇ ਏ.ਐੱਸ.ਆਈ. ਨਿਰਮਲ ਸਿੰਘ ਦੀ ਅਗਵਾਈ ਹੇਠ ਅਸ਼ੋਕ ਨਗਰ ’ਚ ਦੜਾ ਸੱਟਾ ਤੇ ਜੂਏ ਦੇ ਚੱਲ ਰਹੇ ਕਾਰੋਬਾਰ ’ਤੇ ਰੇਡ ਮਾਰੀ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਇਸ ਦੌਰਾਨ ਅਸ਼ੋਕ ਨਗਰ ਦੇ ਵਿਕਾਸ ਉਰਫ ਸ਼ੈਲੀ ਦੇ ਘਰ ਰੇਡ ਮਾਰ ਕੇ ਸ਼ੌਂਕੀ ਸਮੇਤ ਉਸ ਦੇ 7 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ।


    ਜਿਨ੍ਹਾਂ ਦੀ ਪਛਾਣ ਵਿਕਾਸ (ਸ਼ੈਲੀ) ਪੁੱਤਰ ਸਿੰਕਦਰ ਲਾਲ ਵਾਸੀ ਅਸ਼ੋਕ ਨਗਰ, ਕੀਰਤੀ ਪੁੱਤਰ ਸ਼ਾਮ ਲਾਲ ਵਾਸੀ ਬੀ.ਟੀ.ਕਲੋਨੀ, ਅਰੁਣ ਸ਼ਰਮਾ ਪੁੱਤਰ ਦਲੀਪ ਸ਼ਰਮਾ ਵਾਸੀ ਸੋਨੀਆ ਮੁਹੱਲਾ, ਭਰਤ ਕਪੂਰ ਪੁੱਤਰ ਦਵਿੰਦਰ ਕਪੂਰ ਵਾਸੀ ਰਸਤਾ ਮੁਹੱਲਾ, ਨਿਖਿਲ ਕੁਮਾਰ ਪੁੱਤਰ ਰਿੰਪੀ ਵਾਸੀ ਰਸਤਾ ਮੁਹੱਲਾ, ਮੁੱਖ ਅਰੋਪੀ ਸੰਦੀਪ ਕੁਮਾਰ (ਸ਼ੌਂਕੀ) ਪੁੱਤਰ ਭਰਤ ਭੂਸ਼ਣ ਵਾਸੀ ਸਤਰਾ ਮੁਹੱਲਾ, ਸੁੱਖਪ੍ਰੀਤ ਸਿੰਘ ਪੁੱਤਰ ਸੁਰਿੰਦਰ ਪਾਲ ਸਿੰਘ ਵਾਸੀ ਰਾਜਾ ਗਾਰਡਨ, ਦੀਪਕ ਭੱਟੀ ਪੁੱਤਰ ਕੀਮਤੀ ਲਾਲ ਵਾਸੀ ਰਸਤਾ ਮੁਹੱਲਾ ਵੱਜੋਂ ਹੋਈ।


    ਇਸ ਦੌਰਾਨ ਬਹੁਤ ਸਾਰੇ ਰਸੂਕਦਾਰ ਲੋਕਾਂ ਨੇ ਪੁਲਸ ਤੇ ਅਰੋਪੀਆਂ ਨੂੰ ਛੱਡਣ ਲਈ ਦਬਾਅ ਬਣਾਉਣਦੀ ਕੋਸ਼ਿਸ਼ ਕੀਤੀ ਗਈ ਪਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਛੁੱਟੀ ’ਤੇ ਜਾਣ ਤੋਂ ਪਹਿਲਾਂ ਐੱਸ.ਐੱਚ.ਓ.ਰਵਿੰਦਰ ਕੁਮਾਰ ਨੇ ਇਕ ਵਾਰ ਫਿਰ ਦਿਖਾਈ ਸਿੰਘਮਗਿਰੀ ਅਤੇ ਇਹ ਵਿਸ਼ਵਾਸ ਦਵਾਇਆ ਕਿ ਅਰੋਪੀਆਂ ’ਤੇ ਬਿਨਾਂ ਕਿਸੇ ਰਾਜਨੀਤਿਕ ਦਬਾਅ ਤੋਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।ਫਿਲਹਾਲ ਸਾਰੇ ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਦੀ ਜਾਣਕਾਰੀ ਦੇ ਮੁਤਾਬਕ
    ਮੁੱਖ ਅਰੋਪੀ ਸ਼ੌਂਕੀ ਪਹਿਲਾਂ ਵੀ ਕਈ ਜੂਏ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਹੋ ਚੁੱਕਿਆ ਹੈ।