
Skip to content
ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਜਸਵਿੰਦਰ ਭੱਲਾ ਜਿਨਾਂ ਦੀ ਅੱਜ ਅੰਤਿਮ ਅਰਦਾਸ ਹੈ ਉੱਥੇ ਹੀ ਦੇਸ਼ ਭਰ ਵਿੱਚ ਜਸਵਿੰਦਰ ਭੱਲਾ ਨੂੰ ਵੱਖ-ਵੱਖ ਢੰਗ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸਬ ਡਿਵੀਜ਼ਨ ਤਲਵੰਡੀ ਸਾਬੋ ਦੀ ਰਾਮਾ ਮੰਡੀ ਵਿਖੇ ਵੀ ਸਟੈਚੂ ਆਰਟਿਸਟ ਰਾਮਪਾਲ ਬਹਿਣੀਵਾਲ ਨੇ ਸਾਬਣ ਨਾਲ ਜਸਵਿੰਦਰ ਭੱਲਾ ਦਾ ਸਟੈਚੂ ਤਿਆਰ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੈਚੂ ਦੇਖਣ ਲਈ ਪੂਰੀ ਮੰਡੀ ਲਗਾਤਾਰ ਉਹਨਾਂ ਦੇ ਬਹਿਣੀਵਾਲ ਕਲਚਰ ਪਾਰਕ ਵਿੱਚ ਪੁੱਜ ਰਹੀ ਹੈ ਅਤੇ ਜਸਵਿੰਦਰ ਭੱਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਹੈ।ਰਾਮਪਾਲ ਦਾ ਕਹਿਣਾ ਹੈ ਕੀ ਲੋਕਾਂ ਨੂੰ ਰਵਾਉਣ ਦਾ ਕੰਮ ਤਾਂ ਬਹੁਤ ਕਰਦੇ ਹਨ, ਪਰ ਹਸਾਉਣਾ ਬਹੁਤ ਔਖਾ ਹੈ। ਜਿਨ੍ਹਾਂ ਨੇ ਪੂਰੀ ਦੁਨੀਆਂ ਨੂੰ ਆਪਣੀਆਂ ਗੱਲਾਂ ਆਪਣੇ ਚੁਟਕਲਿਆਂ ਨਾਲ ਹਸਾ ਕੇ ਆਪਣੀ ਹਿੰਦੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੱਖਰਾ ਮੁਕਾਮ ਬਣਾਇਆ। ਮੰਡੀ ਵਾਸੀ ਵੀ ਰਾਮਪਾਲ ਬਹਿਣੀਵਾਲ ਦੇ ਇਸ ਉਪਰਾਲੇ ਦੀ ਸਲਾਘਾ ਕਰ ਰਹੇ ਹਨ। Related