ਪੇਸ਼ੀ ਦੌਰਾਨ ਆਪਣੀ ਪਹਿਲੀ ਪ੍ਰਤੀਕਿਰਿਆ ਵਿਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰਾ ਇਹ ਜੀਵਨ ਦੇਸ਼ ਨੂੰ ਸਮਰਿਪਤ ਹੈ। ਮੈਂ ਚਾਹੇ ਅੰਦਰ ਰਹਾਂ ਜਾਂ ਬਾਹਰ, ਦੇਸ਼ ਲਈ ਕੰਮ ਕਰਦਾ ਰਹਾਂਗਾ।

    ਦੱਸ ਦੇਈਏ ਕਿ ਈਡੀ ਨੇ ਦੇਰ ਰਾਤ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਉਹ ਪਹਿਲੇ ਮੁੱਕ ਮੰਤਰੀ ਹਨ। ਉਨ੍ਹਾਂ ਦੀ ਗ੍ਰਿਫਤਾਰੀ 2021-22 ਦੀ ਰੱਦ ਕੀਤੀ ਗਈ ਦਿੱਲੀ ਸ਼ਰਾਬ ਸ਼ਰਾਬ ਘੁਟਾਲੇ ਮਾਮਲੇ ‘ਚ ਹੋਈ ਹੈ। ਸ਼ਰਾਬ ਮਾਮਲੇ ਵਿਚ ਇਹ ਹੁਣ ਤੱਕ ਦੀ ਚੌਥੀ ਗ੍ਰਿਫਤਾਰੀ ਹੈ।

     

    ਈਡੀ ਦੀ ਹਿਰਾਸਤ ਵਿਚ ਇਕ ਰਾਤ ਬਿਤਾਉਣ ਦੇ ਬਾਅਦ ਕੇਜਰੀਵਾਲ ਨੂੰ ਦਿੱਲੀ ਦੇ ਰਾਊਜ ਐਵੇਨਿਊ ਕੋਰਟ ਵਿਚ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਦੀ 10 ਦਿਨ ਦੀ ਹਿਰਾਸਤ ਦੀ ਮੰਗ ਕਰਦੇ ਹੋਏ ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਉਹ ਘਪਲੇ ਵਿਚ ਕਿੰਗਪਿਨ ਤੇ ਮੁੱਖ ਸਾਜ਼ਿਸ਼ਕਰਤਾ ਸਨ।