Skip to content
ਫ਼ਰੀਦਕੋਟ, 13 ਅਕਤੂਬਰ (ਵਿਪਨ ਮਿੱਤਲ) -ਬੇਸਹਾਰਾ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਆਪਣਾ ਘਰ ਆਸ਼ਰਮ, ਗੀਤਾ ਭਵਨ ਫ਼ਰੀਦਕੋਟ ਵਿਖੇ ਪ੍ਰਭੂ ਜੀ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਸ਼ਾਨਦਾਰ ਢੰਗ ਨਾਲ ਦੇਖ-ਰੇਖ ਕੀਤੀ ਜਾਂਦੀ ਹੈ। ਇੱਥੇ ਰਹਿਣ ਵਾਲੇ ਪ੍ਰਭੂ ਜੀ ਦੀ ਸੇਵਾ ਹੁਣ ਫ਼ਰੀਦਕੋਟ ਨਿਵਾਸੀ ਆਪਣੇ ਜਨਮ ਦਿਨ, ਮੈਰਿਜ ਐਨਵਰਸੀ, ਆਪਣੇ ਬੁਜ਼ਰਗਾਂ ਦੀ ਬਰਸੀ ਅਤੇ ਹੋਰ ਖੁਸ਼ੀ-ਗਮੀ ਮੌਕਿਆਂ ਤੇ ਲੰਗਰ ਛਕਾ ਕੇ ਕਰਦੇ ਹਨ। ਇਸੇ ਲੜੀ ’ਚ ਫ਼ਰੀਦਕੋਟ ਦੇ ਉੱਘੇ ਸਮਾਜ, ਦੁਸਹਿਰਾ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ, ਨੈਸ਼ਨਲ ਯੂਥ ਕਲੱਬ ਦੇ ਮੁੱਖ ਸਰਪ੍ਰਸਤ, ਰੋਟਰੀ ਕਲੱਬ ਫ਼ਰੀਦਕੋਟ, ਭਾਰਤ ਵਿਕਾਸ ਪ੍ਰੀਸ਼ਦ, ਜ਼ਿਲਾ ਪੈਟਰੋਲੀਅਮ ਐਸੋਸ਼ੀਏਸ਼ਨ, ਕਮਲ ਕਲਿਆਣ ਆਸ਼ਰਮ ਅਤੇ ਹੋਰ ਬਹੁਤ ਸਾਰੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ’ਚ ਮੋਹਰੀ ਰਹਿ ਕੇ ਸੇਵਾ ਕਰਨ ਵਾਲੇ ਸ਼੍ਰੀ ਅਸ਼ੋਕ ਸੱਚਰ, ਉਨ੍ਹਾਂ ਦੀ ਸੁਪਤਨੀ ਸ਼੍ਰੀਮਤੀ ਕਮਲ ਸੱਚਰ ਨੇ ਆਪਣੇ ਵਿਆਹ ਦੀ ਵਰੇਗੰਢ ‘ਆਪਣਾ ਘਰ ਆਸ਼ਰਮ’ ਵਿਖੇ ਬੇਸਹਾਰਾ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਸਵੇਰ ਦਾ ਨਾਸ਼ਤਾ, ਦੁਪਹਿਰ ਦਾ ਭੋਜਨ, ਦੁਪਹਿਰ ਦੀ ਚਾਹ ਅਤੇ ਸ਼ਾਮ ਦਾ ਖਾਣਾ ਖੁਆ ਕੇ ਮਨਾਈ। ਇਸ ਮੌਕੇ ਉਨ੍ਹਾਂ ਪ੍ਰਭੂ ਜੀ ਦੀ ਸੇਵਾ ਖੁਦ ਪਹੁੰਚ ਦੇ ਬੜੀ ਸ਼ਰਧਾ ਨਾਲ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਸ਼੍ਰੀ ਅਸ਼ੋਕ ਸੱਚਰ, ਉਨ੍ਹਾਂ ਦੇ ਪ੍ਰੀਵਾਰ ਵੱਲੋਂ ਰੈਡ ਕਰਾਸ ਵਿਖੇ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ, ਬੇਸਹਾਰਾ ਬੁਜ਼ਰਗਾਂ, ਸ਼੍ਰੀ ਰਾਧਾ ਕਿ੍ਰਸ਼ਨ ਧਾਮ ਵਿਖੇ ਰਹਿ ਰਹੇ ਅਨਾਥ ਬੱਚਿਆਂ ਦੀ ਸੇਵਾ ਦੇ ਕਾਰਜ ਵੀ ਕੀਤੇ ਜਾਂਦੇ ਹਨ। ਹੁਣ ਉਨ੍ਹਾਂ ਆਪਣਾ ਘਰ ਆਸ਼ਰਮ ਵਿਖੇ ਪਹੁੰਚ ਕੇ ਪ੍ਰਭੂ ਜੀਆਂ ਦੀ ਸੇਵਾ ਕੀਤੀ। ਆਪਣਾ ਘਰ ਆਸ਼ਰਮ ਦੇ ਪ੍ਰਬੰਧਕ ਕੇਵਲ ਕਿ੍ਰਸ਼ਨ ਕਟਾਰੀਆ, ਇੰਜ.ਵਿਜੇਂਦਰ ਵਿਨਾਇਕ, ਅਰਵਿੰਦ ਛਾਬੜਾ, ਪ੍ਰਦੀਪ ਕਟਾਰੀਆ ਲੱਕੀ ਨੇ ਸ਼੍ਰੀ ਅਸ਼ੋਕ ਸੱਚਰ, ਸ਼੍ਰੀਮਤੀ ਕਮਲ ਸੱਚਰ ਦਾ ਇਸ ਨੇਕ ਕਾਰਜ ਲਈ ਧੰਨਵਾਦ ਕਰਦਿਆਂ ਸ਼ਾਦੀ ਦੀ ਵਰੇਗੰਢ ਦੀ ਵਧਾਈ ਦਿੱਤੀ।
Related