ਫ਼ਰੀਦਕੋਟ, 13 ਅਕਤੂਬਰ (ਵਿਪਨ ਮਿੱਤਲ) -ਸਮਾਜ ਸੇਵਾ ਖੇਤਰ ’ਚ ਵਿਲੱਖਣ ਪਹਿਚਾਣ ਰੱਖਣ ਵਾਲੀ ਸੰਸਥਾ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਅੱਜ ਸਵ.ਡਾ.ਐਸ.ਪੀ.ਐਸ.ਸੋਢੀ ਦੇ ਕਲੀਨਿਕ ਹਰਿੰਦਰਾ ਨਗਰ ਫ਼ਰੀਦਕੋਟ ਵਿਖੇ ਸਿਹਤ ਵਿਭਾਗ ਨਾਲ ਮਿਲ ਕੇ 0 ਤੋਂ 5 ਸਾਲ ਦੇ ਨਿੱਕੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਵਾਸਤੇ ਸਾਦਾ ਸਮਾਗਮ ਕੀਤਾ ਗਿਆ। ਇਸ ਮੌਕੇ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸਿਵਲ ਸਰਜਨ ਫ਼ਰੀਦਕੋਟ ਡਾ ਚੰਦਰ ਸ਼ੇਖਰ ਕੱਕੜ, ਸੀਨੀਅਰ ਮੈਡੀਕਲ ਅਫ਼ਸਰ ਫ਼ਰੀਦਕੋਟ ਡਾ.ਪਰਮਜੀਤ ਸਿੰਘ ਬਰਾੜ ਨੇ ਕੀਤੀ। ਉਨ੍ਹਾਂ ਇਸ ਮੌਕੇ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਸਮਾਜ ਸੇਵਾ ਖੇਤਰ ’ਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਪੋਲੀਓ ਦੇ ਖਾਤਮੇ ਵਾਸਤੇ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਵਾਸਤੇ ਸਾਨੂੰ 0 ਤੋਂ 5 ਸਾਲ ਦੇ ਹਰ ਬੱਚੇ ਨੂੰ ਪੋਲੀਓ ਬੂੰਦਾ ਯਕੀਨੀ ਰੂਪ ’ਚ ਪਿਲਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਭਾਵੇਂ ਸਾਡੇ ਦੇਸ਼ ਅੰਦਰ ਪੋਲੀਓ ਦਾ ਖਾਤਮਾ ਹੋ ਚੁੰਕਾ ਹੇ ਫ਼ਿਰ ਵੀ ਸੁਰੱਖਿਅਤ ਭਵਿੱਖ ਵਾਸਤੇ ਸਾਨੂੰ ਆਪਣੇ ਬੱਚਿਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਵਾਸਤੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਸਿਵਲ ਸਰਜਨ ਫ਼ਰੀਦਕੋਟ ਡਾ.ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਜ਼ਿਲੇ ਅੰਦਰ ਆਉਂਦੇ ਦੋ ਦਿਨ 13 ਅਤੇ 14 ਅਕਤੂਬਰ ਨੂੰ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਉਣ ਲਈ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਸਿਹਤ ਵਿਭਾਗ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 0ਤੋਂ5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਬੂੰਦਾ ਪਿਲਾਉਣ ਤੋਂ ਵਾਂਝਾ ਨਾ ਰਹੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਫ਼ਰੀਦਕੋਟ ਡਾ.ਪਰਮਜੀਤ ਸਿੰਘ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਪੋਲੀਓ ਬੂੰਦਾਂ ਪਿਲਾਉਣ ਲਈ ਜਿੱਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਹਮੇਸ਼ਾ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਜਾਂਦਾ ਹੇ, ਉੱਥੇ ਆਮ ਲੋਕ ਵੀ ਇਸ ਕਾਰਜ ਲਈ ਜਾਗਰੂਕ ਹੋਏ ਹਨ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਅਸ਼ਵਨੀ ਬਾਂਸਲ ਅਤੇ ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਦੱਸਿਆ ਕਿ ਦੇਸ਼ ਅਤੇ ਦੁਨੀਆਂ ’ਚ ਪੋਲੀਓ ਦੇ ਖਾਤਮੇ ਵਾਸਤੇ ਰੋਟਰੀ ਇੰਟਰਨੈਸ਼ਨਲ ਨੇ ਅਰਥਾਂ ਰੁਪਏ ਖਰਚ ਕੀਤੇ ਹਨ। ਉਨ੍ਹਾਂ ਕਿਹਾ ਪੋਲੀਓ ਦੇ ਖਾਤਮੇ ਵਾਸਤੇ ਰੋਟਰੀ ਨੇ ਜਿੱਥੇਆਰਥਿਕ ਯੋਗਦਾਨ ਪਾਇਆ ਹੈ, ਉੱਥੇ ਪੂਰੇ ਸੰਸਾਰ ਅੰਦਰ ਰੋਟਰੀ ਕਲੱਬਾਂ ਦੇ ਦਿਨ-ਰਾਤ ਸਿਹਤ ਵਿਭਾਗ ਨਾਲ ਮਿਲ ਕੇ ਕੰਮ ਕੀਤਾ ਹੈ। ਉਨ੍ਹਾਂ ਇਸ ਮੌਕੇ ਪਹੰੁਚੇ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਨੂੰ ਪਹਿਲਾਂ ਜੀ ਆਇਆਂ ਨੂੰ ਅਤੇ ਅੰਤ ’ਚ ਧੰਨਵਾਦ ਕੀਤਾ। ਇਸ ਮੌਕੇ ਸੰਜੀਵ ਗਰਗ ਵਿੱਕੀ, ਇੰਜ.ਜੀਤ ਸਿੰਘ, ਹੈਰੀ ਢਿੱਲੋਂ, ਅਸ਼ੋਕ ਸੱਚਰ, ਐਡਵੋਕੇਟ ਲਲਿਤ ਮੋਹਨ ਗੁਪਤਾ, ਡਾ.ਬਲਜੀਤ ਸ਼ਰਮਾ, ਡਾ.ਦੀਪਕ ਗਰਗ ਅਰਬਨ ਨੋਡਲ ਅਫ਼ਸਰ ਪਲਸ ਪੋਲੀਓ,ਡਾ.ਹੁਸਨਪਾਲ ਸਿੰਘ ਸਿੱਧੂ ਜ਼ਿਲਾ ਟੀਕਾਕਰਨ ਅਫ਼ਸਰ ਫ਼ਰੀਦਕੋਟ , ਡਾ.ਕਵਿਤਾ ਜਿੰਦਲ ਸੁਪਰਵਾਈਜ਼ਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਮਰਜੀਤ ਸਿੰਘ ਪਰਮਾਰ ਹਾਜ਼ਰ ਸਨ।