Skip to content
ਲੈਸਟਰ (ਇੰਗਲੈਂਡ) (ਪਰਮਜੀਤ ਸਿੰਘ ਨੈਨਾ) – ਇੰਗਲੈਂਡ ਦੇ ਪ੍ਰਸਿੱਧ ਸ਼ਹਿਰ ਲੈਸਟਰ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਹਾੜਾ ਬੜੇ ਸ਼ਰਧਾ ਸਹਿਤ ਸਮੂਹ ਗੁਰੂ ਘਰਾਂ ਵਿੱਚ ਮਨਾਇਆ ਗਿਆ ਗੁਰਦੁਆਰਾ ਸ੍ਰੀ ਗੁਰੂ ਦਸਮੇਸ਼ ਸਾਹਿਬ ਲੈਸਟਰ ਵਿਖੇ ਇਸ ਸਬੰਧ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੀਰਤਨ ਦੇ ਧਨੀ ਭਾਈ ਹਰਜਿੰਦਰ ਸਿੰਘ ਅਤੇ ਬੀਬੀ ਜੀਵਨ ਕੌਰ ਜੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਗਏ ਵਿਸ਼ੇਸ਼ ਦੀਵਾਨ ਵਿੱਚ ਹਜੂਰੀ ਰਾਗੀ ਗਿਆਨੀ ਜਤਿੰਦਰ ਸਿੰਘ ਜੀ, ਭਾਈ ਰਜਿੰਦਰ ਸਿੰਘ ਜੀ, ਗਿਆਨੀ ਮਲਕੀਤ ਸਿੰਘ ਜੀ ਅਤੇ ਭਾਈ ਬਲਜੀਤ ਸਿੰਘ ਜੀ, ਗਿਆਨੀ ਬਲਵੰਤ ਸਿੰਘ ਲਿੱਤਰਾਂ ਅਤੇ ਬੱਚਿਆਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰ ਦਰਸ਼ਨ ਸਿੰਘ ਕੰਗ ਅਤੇ ਮਹਿੰਦਰ ਪਾਲ ਸਿੰਘ ਜੀ ਨੇ ਕਵਿਤਾਵਾਂ ਰਾਹੀਂ ਹਾਜ਼ਰੀ ਭਰੀ। ਪੰਥਕ ਬੁਲਾਰਿਆਂ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਤੇ ਭਰਪੂਰ ਰੌਸ਼ਨੀ ਪਾਈ।
ਇਸ ਸਮਾਗਮ ਤੇ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸ੍ਰੀ ਗੁਰੂ ਦਸਮੇਸ਼ ਸਾਹਿਬ, ਗੁਰੂ ਨਾਨਕ ਸੰਗੀਤ ਸਭਾ, ਮਾਤਾ ਖੀਵੀ ਸੇਵਾ ਸੁਸਾਇਟੀ ਯੂਕੇ, ਗੁਰੂ ਨਾਨਕ ਨੰਦਨ ਚੈਰੀਟੇਬਲ ਬੀਬੀਆਂ ਦੇ ਜਥੇ ਵੱਲੋਂ ਪੰਥਕ ਸ਼ਖਸੀਅਤਾਂ ਅਤੇ ਸੁਸਾਇਟੀਆਂ ਵੱਲੋਂ ਸ੍ਰ ਜਰਨੈਲ ਸਿੰਘ ਰਾਣਾ ਪ੍ਰਧਾਨ ਬਲਵੰਤ ਸਿੰਘ ਲਿਤਰਾਂ, ਬਾਬਾ ਕੁਲਵਿੰਦਰ ਸਿੰਘ, ਅਵਤਾਰ ਸਿੰਘ, ਉਦਾਸੀਨ ਮੰਡਲ ਬਿਲਗਾ ਯੂਕੇ, ਸ੍ਰ ਕੁਲਵੰਤ ਸਿੰਘ ਲਾਂਗਰੀ, ਗਿਆਨੀ ਰਣਧੀਰ ਸਿੰਘ ਸੰਭਲ, ਬੀਬੀ ਚਰਨਜੀਤ ਕੌਰ, ਸ੍ਰ ਤਿਰਲੋਚਨ ਸਿੰਘ, ਭਾਈ ਕੁਲਤਾਰਨ ਸਿੰਘ ਲਾਲੀ, ਮਾਤਾ ਬਲਜੀਤ ਕੌਰ ਹਿਆਲਾ ਤੋਂ, ਭਾਈ ਹਰਜਿੰਦਰ ਸਿੰਘ ਇਤ ਆਦਿ ਧਾਰਮਿਕ ਸ਼ਖਸੀਅਤਾਂ ਨੇ ਸਿੱਖ ਕੌਮ ਦੇ ਯੋਧੇ ਭਾਈ ਜਤਿੰਦਰ ਸਿੰਘ ਹਿਆਲਾ ਜੀ ਨੂੰ ਸ੍ਰੀ ਸਾਹਿਬ, ਇਤਿਹਾਸਕ ਪੰਥਕ ਚਿੰਨ੍ਹ, ਲੋਈ ਅਤੇ ਸਿਰੋਪਾਓ ਦੀ ਬਖਸ਼ਿਸ਼ ਕਰਕੇ ਜੈਕਾਰਿਆਂ ਦੀ ਗੂੰਜ ਨਾਲ ਜਰਨੈਲ ਸਿੰਘ ਰਾਣਾ, ਜਗਤਾਰ ਸਿੰਘ ਰਾਹੋਂ, ਜਸਪਾਲ ਸਿੰਘ ਢਿਲੋਂ, ਗਿਆਨੀ ਬਲਵੰਤ ਸਿੰਘ ਲਿਤਰਾਂ, ਗਿਆਨੀ ਸੁਖਚੈਨ ਸਿੰਘ ਹੈੱਡ ਗ੍ਰੰਥੀ, ਬਾਬਾ ਕੁਲਵਿੰਦਰ ਸਿੰਘ ਉਦਾਸੀ, ਰਣਧੀਰ ਸਿੰਘ ਸੰਭਲ, ਸੁਰਜੀਤ ਸਿੰਘ ਮਠਿਆਈਆਂ ਵਾਲੇ ਅਤੇ ਸ੍ਰ ਹਾਕਮ ਸਿੰਘ ਨੇ ਸਨਮਾਨਿਤ ਕੀਤਾ। ਇਸ ਮੌਕੇ ਤੇ ਗਿਆਨੀ ਜਤਿੰਦਰ ਹਿਆਲਾ ਵਲੋਂ ਲਿੱਖੀ ਕਾਵਿ ਪੁਸਤਕ “ਰੱਬੀ ਕਿਰਨਾਂ ਦੇ ਅਨਮੋਲ ਸਿਤਾਰੇ” ਸੰਗਤਾਂ ਵਿੱਚ ਰਿਲੀਜ਼ ਕੀਤੀ ਗਈ। ਸਮੂਹ ਪ੍ਰਬੰਧਕਾਂ ਅਤੇ ਗਿਆਨੀ ਬਲਵੰਤ ਸਿੰਘ ਲਿੱਤਰਾਂ ਨੇ ਹਿਆਲਾ ਜੀ ਦੀਆਂ ਪੰਥਕ ਸੇਵਾਵਾਂ ਤੇ ਕਰਤੱਬਾਂ ਦੀ ਭਰਪੂਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ। ਅੰਤ ਵਿੱਚ ਸੰਭਲ ਜੀ ਨੇ ਸਮੂਹ ਸੰਗਤ, ਪ੍ਰਬੰਧਕ ਵੀਰਾਂ, ਗ੍ਰੰਥੀ ਸਿੰਘਾਂ ਅਤੇ ਗਿਆਨੀ ਬਲਵੰਤ ਸਿੰਘ ਲਿੱਤਰਾਂ ਦਾ ਧੰਨਵਾਦ ਕੀਤਾ।
Related