ਚੰਡੀਗੜ੍ਹ ਦੇ ਇੱਕ ਆਟੋ ਚਾਲਕ ਨੇ ਇੱਕ ਮਹਿਲਾ ਯਾਤਰੀ ਦਾ 15,000 ਰੁਪਏ ਦਾ ਸਾਮਾਨ ਚਾਰ ਦਿਨਾਂ ਬਾਅਦ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਅਤੇ ਸਮਾਜ ਵਿੱਚ ਵਿਸ਼ਵਾਸ ਦਾ ਸੰਦੇਸ਼ ਦਿੱਤਾ ਹੈ।ਜਾਣਕਾਰੀ ਅਨੁਸਾਰ, ਮਹਿਲਾ ਯਾਤਰੀ ਯਾਤਰਾ ਦੌਰਾਨ ਆਪਣਾ ਕੀਮਤੀ ਸਮਾਨ ਆਟੋ ਵਿੱਚ ਭੁੱਲ ਗਈ ਸੀ। ਸਾਮਾਨ ਵਿੱਚ ਜ਼ਰੂਰੀ ਦਸਤਾਵੇਜ਼ ਅਤੇ ਹੋਰ ਕੀਮਤੀ ਸਮਾਨ ਸੀ। ਔਰਤ ਨੇ ਇਸ ਘਟਨਾ ਬਾਰੇ ਚੰਡੀਗੜ੍ਹ ਦੇ ਦੋ ਥਾਣਿਆਂ ਨੂੰ ਸੂਚਿਤ ਕੀਤਾ ਸੀ।

ਚੰਡੀਗੜ੍ਹ ਆਟੋ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਨੇ ਇਸ ਮਾਮਲੇ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਆਟੋ ਡਰਾਈਵਰ ਦੀ ਮਦਦ ਨਾਲ ਸਾਮਾਨ ਦਾ ਪਤਾ ਲਗਾਇਆ ਅਤੇ ਇਸਨੂੰ ਔਰਤ ਤੱਕ ਸੁਰੱਖਿਅਤ ਪਹੁੰਚਾਉਣ ਵਿੱਚ ਮਦਦ ਕੀਤੀ।ਔਰਤ ਨੇ ਸਾਮਾਨ ਵਾਪਸ ਮਿਲਣ ‘ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਆਟੋ ਡਰਾਈਵਰ ਨੂੰ 500 ਰੁਪਏ ਦਾ ਇਨਾਮ ਵੀ ਦਿੱਤਾ ਅਤੇ ਉਸ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ।
ਇਸ ਘਟਨਾ ਨੇ ਦਿਖਾਇਆ ਕਿ ਅੱਜ ਵੀ ਸਮਾਜ ਵਿੱਚ ਅਜਿਹੇ ਲੋਕ ਹਨ ਜੋ ਇਮਾਨਦਾਰੀ ਨੂੰ ਆਪਣਾ ਫਰਜ਼ ਸਮਝਦੇ ਹਨ। ਚੰਡੀਗੜ੍ਹ ਆਟੋ ਯੂਨੀਅਨ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਨੇ ਵੀ ਆਟੋ ਚਾਲਕ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।ਭਾਰਤ ਤੋਂ ਬੀਤੇ ਦਿਨ ਵਿਸਾਖੀ ਮੌਕੇ ਪਾਕਿਸਤਾਨ ਪਹੁੰਚੇ 288 ਸਿੱਖ ਸ਼ਰਧਾਲੂ ਲਗਪਗ 18 ਘੰਟਿਆਂ ਤੋਂ ਵੱਧ ਸਮੇਂ ਤੱਕ ਵਾਹਗਾ ਟਰਮੀਨਲ ’ਤੇ ਭੁੱਖੇ-ਪਿਆਸੇ ਬੈਠੇ ਆਪਣੀਆਂ ਬੱਸਾਂ ਦੀ ਉਡੀਕ ਕਰਦੇ ਰਹੇ।