ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਬਲਾਕ ਖੇਤੀਬਾੜੀ ਅਫਸਰ ਸ੍ਰੀ ਨੀਰਜ ਸ਼ਰਮਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਬਲਾਕ ਖੇਤਬਾੜੀ ਦਫ਼ਤਰ ਫਿਰੋਜਪੁਰ ਦੇ ਆਰਿਫ ਕੇ ਸਰਕਲ ਦੇ ਪਿੰਡ ਨਿਜਾਮ ਵਾਲਾ ਵਿਖੇ ਪਿੰਡ ਪੱਧਰੀ ਕੈਪ ਲਗਾਇਆ ਗਿਆ ਜਿਸ ਵਿੱਚ ਸ੍ਰੀ ਸੁਖਦੇਵ ਸਿੰਘ ਅਸਿਸਟੈਟ ਟੈਕਨੋਲਜੀ ਮੈਨੇਜਰ (ਆਤਮਾ) ਤੇ ਸ੍ਰੀ ਬਲਜਿੰਦਰ ਸਿੰਘ ਅਸਿਸਟੈਟ ਟੈਕਨੋਲਜੀ ਮੈਨੇਜਰ (ਆਤਮਾ) ਵੱਲੋ ਕੈਪ ਦੀ ਅਗਵਾਈ ਕੀਤੀ ਗਈ । ਇਸ ਮੋਕੇ ਕਿਸਾਨਾ ਨੂੰ ਝੋਨੇ ਦੀ ਪਰਾਲ਼ੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਹਾ ਗਿਆ ਤੇ ਪਿੰਡ ਦੇ ਕਿਸਾਨਾਂ ਡੀ ਕਮਪੋਜਰ ਦਿੱਤੇ ਗਏ ਜਿਸ ਦੀ ਵਰਤੋ ਕਰਕੇ ਕਿਸਾਨ ਝੋਨੇ ਦੀ ਪਰਲੀ ਜਮੀਨ ਵਿੱਚ ਹੀ ਗਾਲ ਸਕਦਾ ਹੈ । ਇਸ ਮੌਕੇ ਪਿੰਡ ਦੇ ਸਰਪੰਚ ਜਗਰਾਜ ਸਿੰਘ ਤੇ ਨੰਬਰਦਾਰ ਇੰਦਰ ਸਿੰਘ , ਪਿੰਡ ਦੇ ਸਾਬਕਾ ਸਰਪੰਚ ਹਰਕਿਰਤ ਸਿੰਘ , ਰੇਸ਼ਮ ਸਿੰਘ ਤੇ ਹੋਰ ਕਾਫੀ ਕਿਸਾਨ ਮੋਜੁਦ ਸਨ ।