Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੰਭਲਾ ਫਾਊਂਡੇਸ਼ਨ ਦੇ ਰਾਹੀਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਫ਼ਿਰੋਜ਼ਪੁਰ ਵੱਲੋਂ ਹੂਸੈਨੀਵਾਲਾ ਦੇ ਨਾਲ ਲੱਗਦੇ ਪਿੰਡ ਟੇਂਡੀ ਵਾਲਾ ਦੇ ਗ਼ਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਵਾਸਤੇ ਰੁਪਏ ਭੇਟ ਕੀਤੇ ਗਏ। ਪ੍ਰਾਈਵੇਟ ਸਕੂਲ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਕੇਸਰ ਨੇ ਕਿਹਾ ਕਿ ਓਹਨਾ ਨੂੰ ਹੰਭਲਾ ਫਾਊਂਡੇਸ਼ਨ ਵੱਲੋਂ ਇਸ ਲੜਕੀ ਬਾਰੇ ਬੇਨਤੀ ਕੀਤੀ ਗਈ ਸੀ। ਪਿੰਡ ਟੇਂਡੀ ਵਾਲਾ ਦੇ ਜਗਤਾਰ ਸਿੰਘ ਨੇ ਆਪਣੀ ਬੇਟੀ ਕੌੜਾ ਬਾਈ ਦਾ ਵਿਆਹ ਰੱਖਿਆ ਹੋਇਆ ਸੀ ਕਿ ਹੜ੍ਹਾਂ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਅਤੇ ਉਸਦੀ ਸਾਰੀ ਜ਼ਮੀਨ ਪਾਣੀ ਦੀ ਮਾਰ ਹੇਠ ਆ ਗਈ ਅਤੇ ਸਾਰੇ ਸੁਪਨੇ ਚਕਨਾਚੂਰ ਹੋ ਗਏ। ਜਗਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਹੰਭਲਾ ਫਾਊਂਡੇਸ਼ਨ ਵਾਲਿਆਂ ਕੋਲ ਬੇਨਤੀ ਕੀਤੀ ਸੀ ਅਤੇ ਉਸ ਲਈ ਮਦਦ ਹੋ ਗਈ ਹੈ। ਓਸ ਨੇ ਹੰਬਲਾ ਫਾਊਂਡੇਸ਼ਨ ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਫ਼ਿਰੋਜ਼ਪੁਰ ਦਾ ਵੀ ਧੰਨਵਾਦ ਕੀਤਾ। ਹੰਭਲਾ ਫਾਉਂਡੇਸ਼ਨ ਦੇ ਜਨਰਲ ਸਕੱਤਰ ਗਾਮਾ ਸਿੱਧੂ ਨੇ ਦੱਸਿਆ ਕਿ ਉਹ ਹੋਰ ਵੀ ਦਾਨੀ ਸੱਜਣਾਂ ਤੋਂ ਇਸ ਪਰਿਵਾਰ ਦੀ ਮਦਦ ਕਰਵਾਉਣਗੇ। ਓਹਨਾ ਕਿਹਾ ਕਿ ਇਸ ਔਖੀ ਘੜੀ ਵੇਲੇ ਇਹਨਾ ਪਰਿਵਾਰਾਂ ਦੇ ਨਾਲ ਖੜੇ ਹਨ।
Related