Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੁਸੈਨੀਵਾਲਾ ਦੇ ਨਾਲ ਲੱਗਦੇ ਪਿੰਡਾਂ ਵਿਚ ਮੁੜ ਵਸੇਬਾ ਲਈ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦਾ ਆਉਣਾ ਜਾਰੀ ਹੈ ਅਤੇ ਹੜ੍ਹ ਪੀੜ੍ਹਤਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਯਤਨਸ਼ੀਲ ਹਨ। ਅੱਜ ਇਥੇ ਹੰਭਲਾ ਫਾਊਂਡੇਸ਼ਨ ਪੰਜਾਬ ਦੇ ‘ਮੁੜ੍ਹ ਵਸੇਬਾ ਕੈਂਪ’ ਹਜ਼ਾਰਾ ਸਿੰਘ ਵਾਲਾ ਵਿਖੇ ਚੰਡੀਗੜ੍ਹ ਤੋਂ 35 ਸੈਕਟਰ ਦੇ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਉਚੇਚੇ ਤੌਰ ‘ਤੇ ਪੁੱਜੀ। ਟੀਮ ਵੱਲੋਂ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਪ੍ਰਬੰਧਕੀ ਕਮੇਟੀ ਵਿਚ ਸ਼ਾਮਿਲ ਗੁਰਿੰਦਰ ਸਿੰਘ, ਮਨਮੋਹਨ ਕੌਰ, ਸੁਖਵਿੰਦਰ ਲਾਂਬਾ, ਸੁਰਿੰਦਰ ਸਿੰਘ ਅਧਾਰਿਤ ਟੀਮ ਵੱਲੋਂ ਰਾਜੋ ਕੇ ਗੱਟੀ, ਝੁੱਗੇ ਛਿਨਿਆਂ ਵਾਲਾ ਆਦਿ ਪਿੰਡਾਂ ਵਿਚ ਸਰਵੇ ਕੀਤਾ ਗਿਆ। ਗੁਰਿੰਦਰ ਸਿੰਘ ਨੇ ਕਿਹਾ ਕਿ ਉਹ ਗੁਰੂ ਘਰ ਵਿੱਚ ਸੰਗਤਾਂ ਵੱਲੋਂ ਇਕੱਠੀ ਕੀਤੀ ਗਈ ਮਾਇਆ ਨਾਲ ਪਿੰਡ ਗੱਟੀ ਰਾਜੋ ਕੇ ਦੀ ਜ਼ਮੀਨ ਵਾਹੁਣ ਲਈ ਡੀਜ਼ਲ ਅਤੇ ਇਲਾਕੇ ਦੀਆਂ ਗ਼ਰੀਬ ਲੜਕੀਆਂ ਦੇ ਵਿਆਹ ਕਰਨਗੇ। ਓਹਨਾ ਕਿਹਾ ਕਿ ਓਹਨਾ ਕੁਝ ਘਰਾਂ ਦਾ ਵੀ ਸਰਵੇਖਣ ਕੀਤਾ ਹੈ ਅਤੇ ਇਹਨਾਂ ਦੀ ਮੁਰੰਮਤ ਕਰਵਾਈ ਜਾਵੇਗੀ। ਇਸ ਮੌਕੇ ਗਾਮਾ ਸਿੱਧੂ, ਐੱਮ ਸੀ ਪਰਮਿੰਦਰ ਹਾਂਡਾ, ਸਰਪੰਚ ਮੰਗਲ ਸਿੰਘ, ਗੁਰਦੇਵ ਸਿੰਘ ਮੈਂਬਰ ਬਲਾਕ ਸੰਮਤੀ, ਬਿੱਟੂ ਕਰੀਆਂ ਪਹਿਲਵਾਨ, ਤਰਲੋਚਨ ਮੁਸਾਫ਼ਿਰ, ਰਿਸ਼ੀ ਰਾਹੀ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
Related