
Skip to content

ਬਸਤੀ ਸ਼ੇਖ ਵਿੱਚ ਦਿਨ-ਦਿਹਾੜੇ ਲੁੱਟ ਦੀ ਕੋਸ਼ਿਸ਼, ਬਜ਼ੁਰਗ ਤੋਂ 20 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋਈ ਨੌਜਵਾਨ ਕੁੜੀ
ਜਲੰਧਰ ਦੇ ਬਸਤੀ ਸ਼ੇਖ ਇਲਾਕੇ ਵਿੱਚ ਅੱਜ ਸਵੇਰੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ। ਜਾਣਕਾਰੀ ਅਨੁਸਾਰ ਪੀਰਾਂ ਵਾਲੀ ਜਗ੍ਹਾ ’ਤੇ 18 ਜੂਨ ਨੂੰ ਹੋਣ ਵਾਲੇ ਭੰਡਾਰੇ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਉੱਥੇ ਮਿੱਟੀ ਦੀ ਟਰਾਲੀ ਵੀ ਪਹੁੰਚੀ ਹੋਈ ਸੀ।
ਇਸ ਦੌਰਾਨ ਉੱਥੇ ਬੈਠੇ ਇੱਕ ਬਜ਼ੁਰਗ ਵਿਅਕਤੀ, ਜਿਨ੍ਹਾਂ ਦਾ ਨਾਮ ਗਾਮਾ ਦੱਸਿਆ ਜਾ ਰਿਹਾ ਹੈ, ਉਸ ਦੇ ਕੋਲ ਇੱਕ ਸ਼ੱਕੀ ਕੁੜੀ ਆਈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਨੂੰ ਤੁਰਨ-ਫਿਰਨ ਵਿੱਚ ਵੀ ਦਿੱਕਤ ਸੀ। ਮੌਕੇ ਦਾ ਫਾਇਦਾ ਚੁੱਕਦਿਆਂ ਕੁੜੀ ਨੇ ਪਹਿਲਾਂ ਉਨ੍ਹਾਂ ਦੀ ਜੇਬ ਵਿੱਚੋਂ ਮੋਬਾਈਲ ਫੋਨ ਕੱਢਿਆ, ਪਰ ਫੋਨ ਉਸ ਹੀ ਜਗਾ ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਦਾ ਪਰਸ ਤੇ ਧਿਆਨ ਪਿਆ ਤੇ ਉਹਦੇ ਵਿੱਚ ਕਰੀਬ 20 ਹਜ਼ਾਰ ਰੁਪਏ ਪਏ ਸੀਗੇ ਤੇ ਕੁੜੀ ਨੇ 20ਹਜ਼ਾਰ ਵਿੱਚੋ ਕੱਢ ਕੇ ਪਰਸ ਮੌਕੇ ਤੇ ਸੁੱਟ ਦਿੱਤਾ ਅਤੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ।
ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਕੁਝ ਹੀ ਦੂਰੀ ’ਤੇ ਉਸ ਨੂੰ ਕਾਬੂ ਵੀ ਕਰ ਲਿਆ। ਲੋਕਾਂ ਵੱਲੋਂ ਪੁੱਛਗਿੱਛ ਕਰਨ ’ਤੇ ਕੁੜੀ ਨੂੰ ਪੁੱਛਿਆ ਤਾ ਉਹ ਉਥੇ ਹੀ ਮੁੱਕਰ ਗਈ । ਬਾਅਦ ਵਿੱਚ ਮੁਹੱਲਾ ਵਾਸੀਆਂ ਨੇ ਉਸ ਨੂੰ ਛੱਡ ਦਿੱਤਾ।
ਸੂਤਰਾਂ ਅਨੁਸਾਰ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਅਤੇ ਫੁਟੇਜ ਵਿੱਚ ਕੁੜੀ ਦਾ ਚਿਹਰਾ ਵੀ ਸਾਫ਼ ਨਜ਼ਰ ਆ ਰਿਹਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
Related