
Skip to content
ਫ਼ਰੀਦਕੋਟ, 29 ਅਕਤੂਬਰ (ਵਿਪਨ ਮਿੱਤਲ) – 69ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਤਹਿਤ ਅੱਜ ਸਿੱਖਿਆ ਵਿਭਾਗ ਫ਼ਰੀਦਕੋਟ ਵੱਲੋਂ ਅੰਡਰ-14 ਕਿ੍ਰਕੇਟ ਟੂਰਨਾਮੈਂਟ ਸ਼ੁਰੂ ਕਰਨ ਵਾਸਤੇ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਦੀ ਯੋਗ ਅਗਵਾਈ ਹੇਠ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਪਹੁੰਚੇ। ਉਨ੍ਹਾਂ ਇਸ ਮੌਕੇ ਖਿਡਾਰੀਆਂ ਨੂੰ ਖੇਡ ਖੇਤਰ ’ਚ ਸਫ਼ਲਤਾ ਵਾਸਤੇ ਨਿਰੰਤਰ ਕਰੜੀ ਮਿਹਨਤ ਕਰਨ ਦੇ ਨਾਲ-ਨਾਲ ਫ਼ਿਟਨੈੱਸ ਰੱਖਣ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਆਪਣੇ ਖੇਡ ਜੀਵਨ ਦੇ ਅਨੁਭਵ ਸਾਂਝੇ ਕਰਦੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਕੋਚ ਸਾਹਿਬਾਨ ਦੇ ਮਾਰਗ ਦਰਸ਼ਨ ’ਚ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਨੈਸ਼ਨਲ ਐਵਾਰਡੀ ਪਿ੍ਰੰਸੀਪਲ ਗੋਪਾਲ ਕਿ੍ਰਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਖੇਡ ਨੂੰ ਪੂਰੇ ਜੋਸ਼ ਨਾਲ ਖੇਡਣ ਵਾਸਤੇ ਪ੍ਰੇਰਿਆ। ਇਸ ਸਮੇਂ ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਨੈਸ਼ਨਲ ਐਵਾਰਡੀ ਪਿ੍ਰੰਸੀਪਲ ਗੋਪਾਲ ਕਿ੍ਰਸ਼ਨ, ਪਿ੍ਰੰਸੀਪਲ ਅਪੂਰਵ ਦੇਵਗਣ, ਵਾਈਸ ਪਿ੍ਰੰਸੀਪਲ ਰਾਕੇਸ਼ ਧਵਨ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਮੁੱਖ ਅਧਿਆਪਕ ਬਲਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਢਿਲਵਾਂ ਮੀਤ ਪ੍ਰਧਾਨ ਟੂਰਨਾਮੈਂਟ ਕਮੇਟੀ ਅਤੇ ਰਾਜਿੰਦਰ ਸਿੰਘ ਢਿੱਲੋਂ ਸੁਪਰਡੈਂਟ ਖੇਤੀਬਾੜੀ ਦਫ਼ਤਰ ਫ਼ਰੀਦਕੋਟ ਹਾਜ਼ਰ ਹੋਏ। ਇਸ ਸਮਾਗਮ ’ਚ ਸਰਕਾਰੀ ਹਾਈ ਸਕੂਲ ਭਾਣਾ ਦੇ ਵਿਦਿਆਰਥੀਆਂ ਨੇ ‘ਬਾਬਾ ਬੰਦਾ ਬਹਾਦਰ’ ਕਵੀਸ਼ਰੀ ਪੇਸ਼ ਕਰਦੇ ਸਭ ਨੂੰ ਦਾਦ ਦੇਣ ਮਜ਼ਬੂਰ ਕੀਤਾ। ਖਿਡਾਰੀਆਂ ਵੱਲੋਂ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਸੈਪਿਕਟਾਕਰਾ ਦੇ ਕੌਮੀ ਖਿਡਾਰੀ ਈਮਾਨ ਨੇ ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡਣ ਦਾ ਸੌਂਹ ਚੁੱਕੀ। ਇਸ ਮੌਕੇ ਜ਼ਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ 12 ਟੀਮਾਂ ਅਤੇ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੀ ਗਰਾਊਂਡ ’ਚ 11 ਟੀਮਾਂ ਦੇ ਮੁਕਾਬਲੇ ਕਰਾਉਣ ਵਾਸਤੇ ਪੂਰੀ ਤਨਦੇਹੀ ਨਾਲ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲਾ ਖੇਡ ਕੋਆਰਡੀਨੇਟਰ ਕੇਵਲ ਕੌਰ ਨੇ ਸਭ ਦਾ ਧੰਨਵਾਦ ਕਰਦਿਆਂ ਫ਼ਰੀਦਕੋਟ ਜ਼ਿਲੇ ਦੀਆਂ ਖੇਡ ਖੇਤਰ ’ਚ ਸਾਲ 2024-25 ਦੌਰਾਨ ਪ੍ਰਾਪਤੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ। ਅੱਜ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਕਰਵਾਏ ਮੈਚਾਂ ’ਚ ਬਠਿੰਡਾ ਨੇ ਫ਼ਾਜ਼ਲਿਕਾ ਨੂੰ, ਜਲੰਧਰ ਨੇ ਫ਼ਰੀਦਕੋਟ ਨੂੰ, ਹੁਸ਼ਿਆਰਪੁਰ ਨੇ ਫ਼ਤਿਹਗੜ ਸਾਹਿਬ ਨੂੰ ਪਲੇਠੇ ਮੈੱਚਾਂ ’ਚ ਹਰਾਇਆ। ਪਹਿਲੇ ਦਿਨ ਦੇ ਖੇਡ ਮੁਕਾਬਲੇ ਨੂੰ ਨਤੀਜਿਆਂ ਤੱਕ ਲਿਜਾਣ ਵਾਸਤੇ ਲੈਕਚਰਾਰ ਕੁਲਦੀਪ ਸਿੰਘ ਗਿੱਲ, ਲੈਕਚਰਾਰ ਇਕਬਾਲ ਸਿੰਘ, ਆਲ ਓਵਰ ਇੰਚਾਰਜ਼ ਲੈਕਚਰਾਰ ਤਰਕੇਸ਼ਵਰ ਭਾਰਤੀ- ਲੈਕਚਰਾਰ ਅਮਿਤ ਗਰੋਵਰ, ਟੂਰਨਾਮੈਂਟ ਦੇ ਗਰਾਊਂਡ ਨੰਬਰ -1 ਦੇ ਚੇਅਰਮੈਨ ਲੈਕਚਰਾਰ ਗਗਨਦੀਪ ਸਿੰਘ ਸੰਧੂ, ਕਨਵੀਨਰ ਅਰੁਣ ਦੇਵਗਣ, ਗਰਾਊਂਡ ਨੰਬਰ-2 ਲੈਕਚਰਾਰ ਅਮਰਿੰਦਰ ਸਿੰਘ, ਕਨਵੀਨਰ ਆਜ਼ਾਦ ਸਿੰਘ, ਗੋਬਿੰਦ ਸਿੰਘ, ਮਨਪ੍ਰੀਤ ਸਿੰਘ ਡੀ.ਪੀ.ਈ, ਲੈਕਚਰਾਰ ਗੁਰਬਾਜ਼ ਸਿੰਘ, ਜਤਿੰਦਰ ਸਿੰਘ, ਬੇਅੰਤ ਸਿੰਘ ਧੂੜਕੋਟ, ਮਹੇਸ਼ ਸ਼ਰਮਾ, ਰਣਧੀਰ ਚਾਵਲਾ, ਅਮਨਦੀਪ ਸਿੰਘ, ਰਿਸ਼ੀ ਦੇਸ ਰਾਜ ਸ਼ਰਮਾ, ਵਰਿੰਦਰ ਕੌਰ,ਮਨਜੋਤ ਸਿੰਘ, ਪ੍ਰਦੀਪ ਸਿੰਘ,ਲਖਵਿੰਦਰ ਸਿੰਘ, ਰਮਨਦੀਪ ਸਿੰਘ, ਅਮਨਪ੍ਰੀਤ ਸਿੰਘ, ਜਸਪਾਲ ਸਿੰਘ, ਵਰੁਣ ਸ਼ਰਮਾ ਨੇ ਅਹਿਮ ਭੂਮਿਕਾ ਅਦਾ ਕੀਤੀ।Related