ਫਿਰੋਜ਼ਪੁਰ ( ਜਤਿੰਦਰ ਪਿੰਕਲ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜਪੁਰ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਵਿੱਚ ਐਸ ਐਸ ਪੀ ਭੁਪਿੰਦਰ ਸਿੰਘ ਦੀ ਗੈਰ ਮੌਜੂਦਗੀ ਵਿੱਚ ਐਸ ਪੀ ਡੀ ਮਨਜੀਤ ਸਿੰਘ ਨੂੰ ਪੁਲਿਸ ਮਸਲਿਆਂ ਸਬੰਧੀ ਮੀਟਿੰਗ ਕਰਕੇ ਮੰਗ ਪੱਤਰ ਸੌਂਪਿਆ ਗਿਆ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜ਼ਿਲਾ ਸਕੱਤਰ ਡਾ ਗੁਰਮੇਲ ਸਿੰਘ ਫੱਤੇ ਵਾਲਾ ਤੇ ਜਿਲਾ ਪੈ੍ਸ ਸਕੱਤਰ ਹਰਫੂਲ ਸਿੰਘ ਸਿੰਘ ਦੂਲੇਵਾਲਾ ਨੇ ਦੱਸਿਆ ਕਿ ਕਿਸਾਨ ਮਜ਼ਦੂਰਾਂ ਦੇ ਅਨੇਕਾਂ ਕੇਸ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਥਾਣਿਆਂ ਵਿੱਚ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਹਨ ਕਈ ਵਾਰੀਂ ਡੀਐਸਪੀਜ ਨਾਲ ਵੀ ਮੀਟਿੰਗਾਂ ਕਰਕੇ ਕੇਸ ਹੱਲ ਕਰਨ ਦਾ ਭਰੋਸਾ ਮਿਲਿਆ, ਪਰ ਕੋਈ ਕਾਰਵਾਈ ਨਹੀਂ ਕੀਤੀ। ਇਸ ਕਰਕੇ ਅੱਜ ਹਰੇਕ ਥਾਣੇ ਦੇ ਨਾਲ ਸੰਬੰਧਿਤ ਲਟਕਦੇ ਆ ਰਹੇ ਮਸਲਿਆਂ ਦੇ ਸੰਬੰਧ ਦੇ ਵਿੱਚ ਮੰਗ ਪੱਤਰ ਸੌਂਪਿਆ ਗਿਆ ਹੈ ਜਿਸ ਵਿਚ ਸਭ ਤੋਂ ਪਹਿਲੀ ਮੰਗ ਕੀਤੀ ਗਈ ਕਿ ਪ੍ਰਦੂਸ਼ਣ ਦੇ ਨਾਂ ਤੇ ਕਿਸਾਨਾਂ ਉੱਪਰ ਹੁਣ ਤੱਕ ਕੀਤੇ ਪਰਚੇ ਅਤੇ ਜੁਰਮਾਨੇ ਰੱਦ ਕੀਤੇ ਜਾਣ ਅੱਗੇ ਤੋਂ ਅਜਿਹੇ ਪਰਚੇ ਕਰਨੇ ਬੰਦ ਕੀਤੇ ਜਾਣ,ਥਾਣਾ ਮੱਖੂ ਨਾਲ ਸਬੰਧਤ ਐਫ ਆਈ ਆਰ ਨੰਬਰ 122/23 ਐਸ ਡੀ ਓ ਹਰੀਕੇ ਹੈਡ ਵਰਕਸ਼ ਵੱਲੋਂ ਕਿਸਾਨਾਂ ਉੱਪਰ ਕਰਵਾਇਆ ਪਰਚਾ ਰੱਦ ਕੀਤਾ ਜਾਵੇ। ਐਫ ਆਈ ਆਰ ਨੰਬਰ 199/ ਤੇ ਝੂਠਾ ਪਰਚਾ ਰੱਦ ਕੀਤਾ ਜਾਵੇ, ਖਾਣਾ ਮੱਲਾਂ ਵਾਲਾ ਐਫ ਆਈਆਰ ਨੰਬਰ 74/25 ਪਿੰਡ ਕਾਮਲ ਵਾਲਾ ਤੇ ਕਿਸਾਨਾਂ ਤੇ ਦਰਜ ਪਰਚਾ ਖਾਰਜ ਕੀਤਾ ਜਾਵੇ ਜੋ ਕਿ 15 ਦਿਨ ਵਿੱਚ ਪ੍ਰਸ਼ਾਸਨ ਵੱਲੋਂ ਪਰਚਾ ਰੱਦ ਕਰਨ ਦੀ ਕਮੈਂਟਮੈਂਟ ਕੀਤੀ ਗਈ ਸੀ ਪਰ ਨਹੀਂ ਕੀਤਾ ਗਿਆ, ਥਾਣਾ ਸਦਰ ਜੀਰਾ ਐਫ ਆਈ ਆਰ ਨੰਬਰ 153/25 ਜਗਸੀਰ ਸਿੰਘ ਪਿੰਡ ਨੌਰੰਗ ਸਿੰਘ ਵਾਲਾ ਮਿਤੀ 10/10/ 25 ਨੂੰ ਜਾਣਲੇਵਾ ਹਮਲਾ ਕਰਕੇ ਗੰਭੀਰ ਸੱਟਾਂ ਲਾਉਣ ਵਾਲੇ ਅਸਲ ਦੋਸ਼ੀਆਂ ਦੀ ਪਹਿਚਾਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ, ਐਫਆਈ ਆਰ ਨੰਬਰ 30/ 18 ਧਰਨਾਕਾਰੀ ਕਿਸਾਨਾਂ ਤੇ ਕੀਤਾ ਪਰਚਾ ਰੱਦ ਕੀਤਾ ਜਾਵੇ, ਥਾਣਾ ਫਿਰੋਜ਼ਪੁਰ ਐਫ ਆਈ ਆਰ ਨੰਬਰ 221/2ੇ3 ਵਿੱਚ ਜਾਇਜ਼ ਨਾਮਜਾਦ ਗੁਰਬਚਨ ਸਿੰਘ ਨੂੰ ਬੇਗੁਨਾਹ ਕੀਤਾ ਜਾਵੇ, ਥਾਣਾ ਗੁਰੂ ਹਰਸਾਏ ਐਫਆਈ ਆਰ ਨੰਬਰ 211/2 ਵਿੱਚ ਦਲੀਪ ਸਿੰਘ ਵਗੈਰਾ ਦੇ ਦਰਜ ਚੋਰੀ ਦਾ ਪਰਚਾ ਰੱਦ ਕੀਤਾ ਜਾਵੇ ਸਬੰਧਤ ਡੀਐਸ ਪੀ ਵੱਲੋਂ ਬੇਗਨਾ ਕਰਨ ਦੀ ਜਿਮਣੀ ਵੀ ਲਿਖੀ ਜਾ ਚੁੱਕੀ ਹੈ ਤਾਂ ਪਰਚਾ ਰੱਦ ਨਹੀਂ ਕੀਤਾ ਗਿਆ, ਐਫ ਆਈ ਆਰ ਨੰਬਰ 85/23 ਦਰਸ਼ਨ ਸਿੰਘ ਵਗੈਰਾ ਪਿੰਡ ਮੋਹਣ ਕੇ ਉਤਾੜ ਤੇ ਦਰਜ ਪਰਚਾ ਰੱਦ ਕੀਤਾ ਜਾਵੇ। ਐਫਆਈਆਰ ਨੰਬਰ 357/24 ਦੀ ਮੈਡੀਕਲ ਰਿਪੋਰਟ ਅਪ੍ਰੈਲ 2025 ਵਿੱਚ ਮੈਡੀਕਲ ਕਾਲਜ ਫਰੀਦਕੋਟ ਤੋਂ ਥਾਣਾ ਗੁਰੂਹਰਸਾਏ ਵਿਖੇ ਲਿਆਂਦੀ ਜਾ ਚੁੱਕੀ ਹੈ ਪਰ ਰਿਪੋਰਟ ਦੇ ਅਧਾਰ ਤੇ ਅੱਜ ਤੱਕ ਵਾਧਾ ਜੁਰਮ ਨਹੀਂ ਕੀਤਾ ਗਿਆ, ਸਰਵਣ ਸਿੰਘ ਏਐਸਆਈ ਦੀ ਪਲਾਟ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਨਜਾਇਜ਼ ਮਦਦ ਕਰਨ ਲਈ ਮਨਜੀਤ ਸਿੰਘ ਨੂੰ ਤਿੰਨ ਵਾਰੀ ਗਿਰਫਤਾਰ ਕਰਕੇ ਦਸ ਦਸ ਘੰਟੇ ਨਜਾਇਜ਼ ਹਿਰਾਸਤ ਵਿੱਚ ਰੱਖਣ ਵਾਲੇ ਐਸਐਚ ਓ ਗੁਰੂ ਹਰਸਹਾਏ ਨੂੰ ਸਸਪੈਂਡ ਕਰਕੇ ਵਿਭਾਗੀ ਕਾਰਵਾਈ ਕੀਤੀ ਜਾਵੇ, ਨਿਸ਼ਾਨ ਸਿੰਘ ਵਾਸੀ ਬੋਗੀਵਾਲਾ ਵੱਲੋਂ ਕਾਲਾ ਸਿੰਘ ਵਾਸੀ ਗਜਨੀਵਾਲਾ ਨਾਲ ਇ ਲੱਖ ਰੁਪਏ ਦੀ ਠੱਗੀ ਮਾਰਨ ਕਰਕੇ 420 ਦਾ ਪਰਛਾ ਦਰਜ ਕੀਤਾ ਜਾਵੇ ਸੁਖਵਿੰਦਰ ਸਿੰਘ ਪਿੰਡ ਲਾਲਚੀਆਂ ਵੱਲੋਂ ਦਿੱਤੀ ਦਰਖਾਸਤ ਜੋ ਆਪ ਜੀ ਦੇ ਦਫਤਰ ਵਿੱਚ ਪੜਤਾਲ ਅਧੀਨ ਲੰਬਿਤ ਹੈ ਤਤਕਾਲੀ ਡੀਐਸਪੀ ਅਤੁਲ ਸੋਨੀ ਵੱਲੋਂ ਰਾਜਕੁਮਾਰ ਰਾਹੀਂ 50 ਹਜਾਰ ਦੀ ਰਿਸ਼ਵਤ ਲੈਣ ਸਬੰਧੀ ਕਾਰਵਾਈ ਕੀਤੀ ਜਾਵੇ। ਐਸਪੀ ਮਨਜੀਤ ਸਿੰਘ ਵੱਲੋਂ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਮਸਲਿਆਂ ਦੇ ਉੱਤੇ ਗੌਰ ਕਰਕੇ ਜਲਦੀ ਹੱਲ ਕੀਤਾ ਜਾਵੇਗਾ। ਪਰ ਆਗੂਆਂ ਵੱਲੋਂ ਕਿਹਾ ਗਿਆ ਕਿ ਜੇਕਰ ਮਸਲੇ ਜਲਦੀ ਹੱਲ ਨਹੀਂ ਕੀਤੇ ਜਾਂਦੇ ਤਾਂ ਨਵੰਬਰ ਦੇ ਪਹਿਲੇ ਹਫਤੇ ਜਥੇਬੰਦੀ ਵੱਲੋਂ ਐਸਐਸਪੀ ਦਫਤਰ ਅੱਗੇ ਧਰਨਾ ਲਾਉਣ ਸਬੰਧੀ ਐਲਾਨ ਕੀਤਾ ਜਾਵੇਗਾ। ਜਿਸ ਦਾ ਜਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਜੋਨ ਪ੍ਰਧਾਨ ਗੁਰਬਖਸ਼ ਸਿੰਘ ਆਦਿ ਆਗੂ ਮੌਜੂਦ ਸਨ।