
Skip to content

ਸ਼੍ਰੀਲੰਕਾ ਦੌਰੇ ਲਈ ਭਾਰਤੀ ਟੈਸਟ ਟੀਮ ਦਾ ਐਲਾਨ, ਜਡੇਜਾ ਦੀ ਵਾਪਸੀ ਤੇ ਸਰਾਂਸ਼ ਜੈਨ ਨੂੰ ਪਹਿਲੀ ਵਾਰ ਮੌਕਾ
ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) :- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅਗਲੇ ਮਹੀਨੇ ਸ਼੍ਰੀਲੰਕਾ ਖ਼ਿਲਾਫ਼ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਉਤਰਨ ਵਾਲੀ ਟੀਮ ਵਿੱਚ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਦੀ ਅੱਠ ਮਹੀਨਿਆਂ ਬਾਅਦ ਵਾਪਸੀ ਹੋਈ ਹੈ, ਜੋ ਟੀਮ ਲਈ ਵੱਡੀ ਮਜ਼ਬੂਤੀ ਮੰਨੀ ਜਾ ਰਹੀ ਹੈ।
ਇਸ ਦੇ ਨਾਲ ਹੀ ਨੌਜਵਾਨ ਖਿਡਾਰੀ ਸਰਾਂਸ਼ ਜੈਨ ਨੂੰ ਪਹਿਲੀ ਵਾਰ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਜ਼ਖ਼ਮੀ ਵਾਸ਼ਿੰਗਟਨ ਸੁੰਦਰ ਦੀ ਥਾਂ ਟੀਮ ਦਾ ਹਿੱਸਾ ਬਣੇ ਹਨ। ਵਾਸ਼ਿੰਗਟਨ ਸੁੰਦਰ ਇੰਗਲੈਂਡ ਦੌਰੇ ਦੌਰਾਨ ਹੈਮਸਟ੍ਰਿੰਗ ਦੀ ਸੱਟ ਦਾ ਸ਼ਿਕਾਰ ਹੋਏ ਸਨ ਅਤੇ 15 ਅਗਸਤ ਤੋਂ ਸ਼ੁਰੂ ਹੋਣ ਵਾਲੀ ਟੈਸਟ ਲੜੀ ਦੇ ਪਹਿਲੇ ਮੈਚ ਲਈ ਉਪਲਬਧ ਨਹੀਂ ਹੋਣਗੇ।
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ, ਜਦਕਿ ਖੱਬੇ ਹੱਥ ਦੇ ਬੱਲੇਬਾਜ਼ ਸਾਈ ਸੁਦਰਸ਼ਨ ਨੂੰ ਵੀ ਟੈਸਟ ਟੀਮ ਵਿੱਚ ਜਗ੍ਹਾ ਮਿਲੀ ਹੈ। ਟੀਮ ਵਿੱਚ ਤਜਰਬੇ ਅਤੇ ਨੌਜਵਾਨ ਜੋਸ਼ ਦਾ ਸੰਤੁਲਨ ਨਜ਼ਰ ਆ ਰਿਹਾ ਹੈ, ਜਿਸ ਨਾਲ ਭਾਰਤ ਸ਼੍ਰੀਲੰਕਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕਰੇਗਾ।
ਸ਼੍ਰੀਲੰਕਾ ਦੌਰੇ ਲਈ ਭਾਰਤੀ ਟੈਸਟ ਟੀਮ:
ਸ਼ੁਭਮਨ ਗਿੱਲ (ਕਪਤਾਨ)
ਕੇ. ਐਲ. ਰਾਹੁਲ (ਉਪ-ਕਪਤਾਨ)
ਯਸ਼ਸਵੀ ਜੈਸਵਾਲ
ਰਿਸ਼ਭ ਪੰਤ
ਦੇਵਦੱਤ ਪਡੀਕਲ
ਸਾਈ ਸੁਦਰਸ਼ਨ
ਧਰੁਵ ਜੁਰੇਲ
ਰਵਿੰਦਰ ਜਡੇਜਾ
ਕੁਲਦੀਪ ਯਾਦਵ
ਮਾਨਵ ਸੁਥਾਰ
ਜਸਪ੍ਰੀਤ ਬੁਮਰਾਹ
ਮੁਹੰਮਦ ਸਿਰਾਜ
ਪ੍ਰਸਿੱਧ ਕ੍ਰਿਸ਼ਨਾ
ਗੁਰਨੂਰ ਬਰਾੜ
ਸਰਾਂਸ਼ ਜੈਨ

Related