ਫਗਵਾੜਾ (ਪੁਨੀਤ) ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਫਗਵਾੜਾ ‘ਚ ਨਵੇਂ ਨਿੁਯਕਤ ਹੋਏ ਬੀ.ਡੀ.ਪੀ.ਓ. ਲਖਵਿੰਦਰ ਕਲੇਰ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਦਫਤਰੀ ਸਟਾਫ ਤੋਂ ਇਲਾਵਾ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਵਲੋਂ ਬੀ.ਡੀ.ਪੀ.ਓ. ਕਲੇਰ ਨੂੰ ਗੁਲਦਸਤਾ ਭੇਂਟ ਕਰਕੇ ਨਿਯੁਕਤੀ ਦਾ ਸਵਾਗਤ ਕੀਤਾ ਗਿਆ। ਪੰਚਾਇਤ ਯੂਨੀਅਨ ਫਗਵਾੜਾ ਦੇ ਪ੍ਰਧਾਨ ਨਰਿੰਦਰ ਸਿੰਘ ਸਰਪੰਚ ਮਾਧੋਪੁਰ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਰਣਜੀਤ ਰਾਮ ਕਲੇਰ ਸਰਪੰਚ ਨੰਗਲ ਮੱਝਾ, ਕੈਸ਼ੀਅਰ ਰਿੰਪਲ ਕੁਮਾਰ ਸਰਪੰਚ ਵਜੀਦੋਵਾਲ ਅਤੇ ਜਨਰਲ ਸਕੱਤਰ ਆਗਿਆਪਾਲ ਸਿੰਘ ਸਰਪੰਚ ਖਲਵਾੜਾ ਨੇ ਭਰੋਸਾ ਜਤਾਇਆ ਕਿ ਬਤੌਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਲਖਵਿੰਦਰ ਕਲੇਰ ਵਲੋਂ ਪਿੰਡਾਂ ਦੇ ਵਿਕਾਸ ਵਿੱਚ ਪੂਰਨ ਸਹਿਯੋਗ ਕੀਤਾ ਜਾਵੇਗਾ। ਉਹਨਾਂ ਨੇ ਦਫਤਰ ਵਿੱਚ ਸਰਪੰਚਾਂ ਦੇ ਬੈਠਣ ਲਈ ਢੁਕਵੇਂ ਪ੍ਰਬੰਧਾਂ ਤੋਂ ਇਲਾਵਾ ਅਧੂਰੇ ਵਿਕਾਸ ਕਾਰਜਾਂ ਨੂੰ ਪਹਿਲੇ ਦੇ ਅਧਾਰ ਤੇ ਪੂਰਾ ਕਰਵਾਉਣ ਦੀ ਅਪੀਲ ਵੀ ਕੀਤੀ। ਬੀ.ਡੀ.ਪੀ.ਓ. ਲਖਵਿੰਦਰ ਕਲੇਰ ਨੇ ਭਰੋਸਾ ਦਿੱਤਾ ਕਿ ਉਹਨਾਂ ਵਲੋਂ ਪੰਚਾਇਤਾਂ ਨੂੰ ਪੂਰਾ ਮਾਣ ਸਤਿਕਾਰ ਅਤੇ ਸਹਿਯੋਗ ਦਿੱਤਾ ਜਾਵੇਗਾ। ਫਿਰ ਵੀ ਜੇਕਰ ਕਿਸੇ ਪੰਚਾਇਤ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਇੱਥੇ ਜਿਕਰਯੋਗ ਹੈ ਕਿ ਲਖਵਿੰਦਰ ਕਲੇਰ ਦੀ ਫਗਵਾੜਾ ਵਿਖੇ ਨਿਯੁਕਤੀ ਰਾਮਪਾਲ ਸਿੰਘ ਰਾਣਾ ਦੀ ਜਗ੍ਹਾ ਹੋਈ ਹੈ। ਜਿਹਨਾਂ ਦੀ ਬਦਲੀ ਰੁੜਕਾ (ਗੁਰਾਇਆ) ਵਿਖੇ ਹੋ ਗਈ ਹੈ। ਲਖਵਿੰਦਰ ਕਲੇਰ ਇਸ ਤੋਂ ਪਹਿਲਾਂ ਮਹਿਤਪੁਰ ਵਿਖੇ ਤਾਇਨਾਤ ਸਨ। ਇਸ ਮੌਕੇ ਪੰਚਾਇਤ ਸਕੱਤਰ ਮਲਕੀਤ ਚੰਦ, ਕੁਲਦੀਪ ਕੌਰ ਸਰਪੰਚ ਬੀੜ ਪੁਆਦ, ਗੁਰਸ਼ਿੰਦਰ ਸਿੰਘ ਸਰਪੰਚ ਰਿਹਾਣਾ ਜੱਟਾਂ, ਬਖਸ਼ਿੰਦਰ ਕੌਰ ਬਾਂਸਲ ਸਰਪੰਚ ਸਾਹਨੀ, ਬਲਜਿੰਦਰ ਸਿੰਘ ਜੌਹਲ ਸਰਪੰਚ ਪੰਡਵਾ, ਸੁਰਜੀਤ ਕੁਮਾਰ ਸਰਪੰਚ ਠੱਕਰਕੀ, ਪੁਰਸ਼ੋਤਮ ਵਾਹਦ ਸਰਪੰਚ, ਅਮਨਦੀਪ ਕੁਮਾਰ ਸਰਪੰਚ ਮੌਲੀ, ਮੀਨਾ ਕੁਮਾਰੀ ਸਰਪੰਚ ਭਾਖੜੀਆਣਾ, ਬਚਿੱਤ ਸਿੰਘ ਸਰਪੰਚ ਡੁਮੇਲੀ, ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ, ਕੁਲਦੀਪ ਕੁਮਾਰ ਸਰਪੰਚ ਜਗਤਪੁਰ ਜੱਟਾਂ, ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਲੋਨੀ, ਗੁਰਮੀਤ ਸਿੰਘ ਸਰਪੰਚ ਲੱਖਪੁਰ, ਭੁਪਿੰਦਰ ਸਿੰਘ ਸ਼ਿੰਦਾ ਸਰਪੰਚ ਬੋਹਾਨੀ, ਰਾਜਕਮਲ ਸਰਪੰਚ ਨਰੂੜ, ਸੁਨੀਤਾ ਸਰਪੰਚ ਦੁੱਗਾ ਤੋਂ ਇਲਾਵਾ ਸ਼ਤਰੀ ਰਾਮ, ਸੁਖਦੇਵ ਸਿੰਘ ਬਾਂਸਲ, ਜਤਿੰਦਰ ਸਿੰਘ, ਕੁਲਵੰਤ ਸਿੰਘ, ਸਤਨਾਮ ਸਿੰਘ ਸ਼ਾਮਾ, ਭਵਨਦੀਪ ਸਿੰਘ, ਨਵਜੋਤ ਸਿੰਘ, ਰਵਿੰਦਰ ਸਿੰਘ, ਨਿਰਮਲ ਸਿੰਘ, ਪਰਮਿੰਦਰ ਸਿੰਘ ਦੁੱਗ, ਤਰਲੋਕ ਸਿੰਘ ਆਦਿ ਹਾਜਰ ਸਨ।