ਅਕਾਲੀ ਦਲ ਨੂੰ ਲੁਧਿਆਣਾ ‘ਚ ਵੱਡਾ ਝਟਕਾ ਲੱਗਾ ਹੈ। ਅਕਾਲੀ ਆਗੂ ਵਿਪਨ ਕਾਕਾ ਸੂਦ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਰਾਹੁਲ ਸਿੱਧੂ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

    ਲੋਕ ਇਨਸਾਫ਼ ਪਾਰਟੀ ਵੱਲੋਂ 2017 ਦਾ ਵਿਧਾਨ ਸਭਾ ਚੋਣ ਲੜ ਚੁੱਕੇ ਵਿਪਨ ਸੂਦ ਕਾਕਾ ਨੇ ਲੋਕ ਇਨਸਾਫ਼ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦੀ ਤੱਕੜੀ ਫੜੀ ਸੀ।2022 ’ਚ ਸ਼ਹਿਰ ’ਚ ਇੱਕ ਮੀਟਿੰਗ ਸਮੇਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਪਨ ਸੂਦ ਕਾਕਾ ਨੂੰ ਅਕਾਲੀ ਦਲ ਲੋਕ ਸਭਾ ਲੁਧਿਆਣਾ ਲਈ ਉਮੀਦਵਾਰ ਵੀ ਐਲਾਨ ਦਿੱਤਾ ਸੀ।ਪਰ ਹੁਣ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਚੁੱਪ ਕਰ ਕੇ ਬੈਠ ਗਿਆ ਹੈ। ਹੁਣ ਅਕਾਲੀ ਵਰਕਰ ਇਸ ਦੁਚਿੱਤੀ ’ਚ ਸਨ ਕਿ ਅਕਾਲੀ ਦਲ ਦੇ ਵੱਲੋਂ ਟਿਕਟ ਵਿਪਨ ਸੂਦ ਕਾਕਾ ਨੂੰ ਦਿੱਤੀ ਜਾਵੇਗੀ ਜਾਂ ਫਿਰ ਕਿਸੇ ਹੋਰ ਨੂੰ। ਹੁਣ ਅਚਾਨਕ ਕਾਕਾ ਸੂਦ ਨੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ।