Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪਿੰਡ ਚੱਕ ਨਿਧਾਨਾ ਬੋੜਾ ਵਿਖੇ ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਵੱਲੋਂ ਗੁਰੂ ਪੂਰਬ ਨੂੰ ਮੁੱਖ ਰੱਖਦਿਆਂ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਬਲੱਡ ਇੱਕਤਰ ਕਰਨ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਟੀਮ ਪਹੁੰਚੀ, ਇਸ ਮੌਕੇ 40 ਖੂਨਦਾਨੀਆਂ ਨੇ ਆਪਣਾ ਖ਼ੂਨਦਾਨ ਕਰਕੇ ਇਸ ਉਪਰਾਲੇ ਵਿੱਚ ਯੋਗਦਾਨ ਪਾਇਆ। ਕੈਂਪ ਦੌਰਾਨ ਪਿੰਡ ਦੀ ਸਰਪੰਚ ਸ਼੍ਰੀਮਤੀ ਸੁਨੀਤਾ ਰਾਣੀ ਨੇ ਟੀਮ ਦੇ ਇਸ ਨੇਕ ਕੰਮ ਦੀ ਸ਼ਲਾਂਘਾ ਕੀਤੀ ਕਿ ਟੀਮ ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਬਹੁਤ ਵਧਿਆ ਉਪਰਾਲਾ ਕਰ ਰਹੀ ਹੈ।ਇਸ ਮੋਕੇ ਪ੍ਰਧਾਨ ਸੰਦੀਪ ਕੁਮਾਰ ਕੰਬੋਜ ਨੇ ਦੱਸਿਆ ਕਿ ਇਹ ਕੈਂਪ ਬਲੱਡ ਚੱਲ ਰਹੀ ਘਾਟ ਨੂੰ ਮੁੱਖ ਰੱਖਦਿਆ ਲਗਾਇਆ ਗਿਆ ਹੈ ਅੱਜ ਦਾ ਕੈਂਪ।ਮੇਰੇ ਆਪਣੇ ਪਿੰਡ ਵਿੱਚ ਹੈ,ਤੇ ਖ਼ੁਸ਼ੀ ਦੀ ਗੱਲ ਹੈ ਸਾਰਾ ਪਿੰਡ ਸ਼ੁਰੂ ਤੋਂ ਹੀ ਮੇਰੇ ਨਾਲ ਇਸ ਸੰਘਰਸ਼ ਵਿਚ ਰਿਹਾ ਹੈ,ਅੱਜ ਵੀ ਐਮਰਜੈਂਸੀ ਪੈਣ ਤੇ ਹਰ ਪੱਖੋਂ ਸਹਿਯੋਗ ਦਿੱਤਾ ਹੈ,ਸਾਡੀ ਟੀਮ ਵਲੋਂ ਲਗਾਤਾਰ ਹਰ ਮਹੀਨੇ ਖੂਨਦਾਨ ਲਗਾਏ ਜਾ ਰਹੇ ਹਨ , ਖੂਨ ਦੀ ਘਾਟ ਕਾਰਨ ਥੈਲੇਸੀਮੀਆ ਦੇ ਮਰੀਜਾਂ ਨੂੰ ਵੱਡੀ ਸਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਾਡਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਪਣੀਆਂ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨਾ ਹੈ। ਇਸ ਸਬੰਧ ਵਿੱਚ ਸਾਡੀ ਟੀਮ ਇਲਾਕੇ ਵਿੱਚ ਹਰ ਜਗ੍ਹਾ ਸੈਮੀਨਾਰ ਵੀ ਕਰਵਾਏ ਰਹੀ ਹੈ।ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਵੱਲੋਂ ਪ੍ਰਧਾਨ ਸੰਦੀਪ ਕੁਮਾਰ ਕੰਬੋਜ, ਸਰਪੰਚ ਸੁਨੀਤਾ ਰਾਣੀ, ਜੋਧ ਰਾਮ, ਬੋਹੜ ਸਿੰਘ,ਸੰਦੀਪ ਸਿੰਘ, ਨਰੇਸ਼ ਕੁਮਾਰ,ਮਾਹੰਗਾ ਰਾਮ,ਮਲਕੀਤ ਸਿੰਘ,ਅਰਸ਼ਦੀਪ ਸਿੰਘ , ਸੰਤਪਾਲ ਸਿੰਘ ਕਿਸਾਨ ਯੂਨੀਅਨ, ਸੁਰਿੰਦਰ ਕੁਮਾਰ,ਵਿਨੋਦ ਖਿੰਡਾ, ਅਮਰੀਕ ਸਿੰਘ, ਲਵਪ੍ਰੀਤ ਸਿੰਘ,ਚੰਦਰ ਭਾਨ,ਜਸਪ੍ਰੀਤ ਸਿੰਘ, ਅਮ੍ਰਿਤ ਸਿੰਘ, ਕਮਲਪ੍ਰੀਤ ਕੌਰ, ਸੁਨੀਤਾ,ਕਾਜਲ,ਕੋਮਲ,ਅਭੀ ਕਾਮਰਾ, ਸਤਪਾਲ ਥਿੰਦ, ਰਜਿੰਦਰ ਸਿੰਘ,ਆਦਿ ਹਾਜ਼ਿਰ ਸਨ।
Related