
Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਗੁਰੁਹਰਸਹਾਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਆਵਲਾ ਪਰਿਵਾਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ, ਸ਼੍ਰੀ ਭਜਨਗੜ ਬਲੱਡ ਡੋਨੋਰਸ ਵੈਲਫੇਅਰ ਸੋਸਾਇਟੀ, ਰੋਟਰੀ ਕਲੱਬ ਗੁਰੂਹਰਸਹਾਏ ਨੇ ਸੇਵਾ ਨਿਭਾਈ। ਇਸ ਮੋਕੇ ਮੁੱਖ ਮਹਿਮਾਨ ਵਜੋਂ ਸ਼੍ਰੀ ਰਮਿੰਦਰ ਅਵਾਲਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਦਾ ਹੌਂਸਲਾ ਵਧਾਇਆ। ਇਸ ਮੌਕੇ ਓਹਨਾ ਕਿਹਾ ਕਿ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਨਸਾਨੀਅਤ ਤੇ ਹੋ ਰਹੇ ਜ਼ੁਲਮ ਦੇ ਵਿਰੁੱਧ ਆਪਣੀ ਸ਼ਹਾਦਤ ਦਿੱਤੀ।ਅੱਜ ਓਹਨਾ ਦੀ ਯਾਦ ਵਿੱਚ ਇਹ ਉਪਰਾਲਾ ਰੱਖਿਆ ਗਿਆ ਹੈ। ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਵਿੱਚ ਮਿਲ ਰਿਹਾ,ਸਾਰੇ ਸੇਵਾ ਭਾਵਨਾ ਨਾਲ ਆਪਣਾ ਖੂਨ ਓਹਨਾ ਜਿੰਦਗੀਆਂ ਲਈ ਦਾਨ ਕਰ ਰਹੇ ਹਨ,ਜੋਂ ਹੋਸਪਿਟਲਾਂ ਵਿੱਚ ਜਿੰਦਗੀ ਦੀ ਲੜਾਈ ਲੜ ਰਹੇ ਹਨ।ਓਹਨਾ ਨੇ ਸੇਵਾ ਕਰ ਰਹੀਆਂ ਸਾਰੀਆਂ ਸੰਸਥਾਵਾਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਭਵਿੱਖ ਵਿਚ ਵੀ ਸਾਥ ਦੇਣ ਦਾ ਵਾਧਾ ਕੀਤਾ। ਇਸ ਕੈਂਪ ਦੌਰਾਨ 100 ਦੇ ਕਰੀਬ ਖੂਨਦਾਨੀਆਂ ਵੱਲੋ ਖ਼ੂਨਦਾਨ ਕੀਤਾ ਗਿਆ।ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਬਲਦੇਵ ਥਿੰਦ, ਚੇਅਰਮੈਨ ਸਤਪਾਲ ਥਿੰਦ,ਸੰਦੀਪ ਕੰਬੋਜ਼ , ਸ਼੍ਰੀ ਭਜਨਗੜ੍ਹ ਬਲੱਡ ਡੋਨੋਰਸ ਵੈਲਫੇਅਰ ਸੋਸਾਇਟੀ ਵੱਲੋਂ ਵਿਜੈ ਥਿੰਦ ਜੀ,ਮੇਰਾ ਪਰੀਵਾਰ ਵੈਲਫੇਅਰ ਸੋਸਾਇਟੀ ਵੱਲੋਂ ਪ੍ਰਧਾਨ ਸੰਦੀਪ ਕੁਮਾਰ ਕੰਬੋਜ, ਜਸਪ੍ਰੀਤ ਸਿੰਘ ਅਮਨ,ਅਭੀ ਕਮਰਾ,ਅੰਮ੍ਰਿਤ,ਸੁਨੀਤਾ,ਕਾਜਲ,ਸੋਨੀਆ ਭੱਟੀ,ਕਮਲਪ੍ਰੀਤ ਕੌਰ, ਰਾਜਨ ਕੁਮਾਰ ਆਦਿ ਹਾਜਿਰ ਸਨ।Related