ਨਵੀਂ ਦਿੱਲੀ: ਹੁਣ ਬਾਹਰ ਜਾਣ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ ਆਈ ਹੈ। ਦੱਸ ਦੇਈਏ ਕਿ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਦਾ ਇੱਕ ਵੱਡਾ ਬੈਕਲੌਗ ਇਕੱਠਾ ਹੋ ਗਿਆ ਹੈ। ਉਨ੍ਹਾਂ ਨੂੰ ‘ਕਲੀਅਰ’ ਕਰਨ ਲਈ ਭਾਰਤ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਨੇ ਖ਼ਾਸ ਇੰਤਜ਼ਾਮ ਕੀਤੇ ਗਏ ਹਨ।

    ਦੱਸਣਯੋਗ ਹੈ ਕੇ ਕੈਨੇਡੀਅਨ ਹਾਈ ਕਮਿਸ਼ਨ ਦੇ ਸਮੁੱਚੇ ਭਾਰਤ ਵਿਚ ਮੌਜੂਦ ਵੀਜ਼ਾ ਐਪਲੀਕੇਸ਼ਨ ਸੈਂਟਰਜ਼ ਵਿਚ ਵਿਦਿਆਰਥੀਆਂ ਦੀਆਂ ਅਰਜ਼ੀਆਂ ਲਈ ਇਕ ਸਮਰਪਿਤ ਬਾਇਓਮੀਟ੍ਰਿਕਸ ਅਪੁਆਇੰਟਮੈਂਟ ਕਤਾਰ ਪ੍ਰਣਾਲੀ ਲਾਗੂ ਕੀਤੀ ਗਈ ਹੈ। ਜੋ ਵਿਦਿਆਰਥੀ ਪਹਿਲਾਂ ਹੀ ਆਪਣੀ ਬਾਇਓਮੀਟ੍ਰਿਕਸ ਅਪੁਆਇੰਟਮੈਂਟ ਬੁੱਕ ਕਰਵਾ ਚੁੱਕੇ ਹਨ,

    ਉਨ੍ਹਾਂ ਨੂੰ ਕੁਝ ਪਹਿਲਾਂ ਦੀ ਤਰੀਕ ਲੈਣ ਲਈ ਮੌਜੂਦਾ ਅਪੁਆਇੰਟਮੈਂਟ ਨੂੰ ਰੱਦ ਕਰਨਾ ਹੋਵੇਗਾ। ਇਸ ਲਈ ਉਨ੍ਹਾਂ ਨੂੰ ‘ਡੈਡੀਕੇਟਡ ਕਿਊ’ਮਤਲਬ ‘ਸਮਰਪਿਤ ਕਤਾਰ’ ਦੀ ਲੋੜ ਪਵੇਗੀ। ਇਹ ਤਰਜੀਹੀ ਸੇਵਾ ਸਿਰਫ਼ ਸਟੱਡੀ ਪਰਮਿਟਸ, ਥੋੜ੍ਹ-ਚਿਰੇ ਅਧਿਐਨ ਤੇ ਭਾਰਤ ਪਰਤ ਰਹੇ ਵਿਦਿਆਰਥੀਆਂ ਲਈ ਹੈ।

    VFS ਹੋਰ ਸਾਰੀਆਂ ਅਰਜ਼ੀਆਂ ਦੀਆਂ ਅਪੁਆਇੰਟਮੈਂਟਸ ਰੱਦ ਕਰ ਦੇਵੇਗਾ, ਜੋ AMS ਉੱਤੇ ਵਿਦਿਆਰਥੀ ਸਮਰਪਿਤ ਕਿਊ ਅਧੀਨ ਬੁੱਕ ਕੀਤੀਆ ਗਈਆਂ ਹਨ। VFS Global ਅਨੁਸਾਰ ਭਾਰਤ ਵਿਚ ਹੁਣ ਕੈਨੇਡੀਅਨ ਸਟੂਡੈਂਟ ਵੀਜ਼ਾ ਦੀ ਮੰਗ ਕਾਫੀ ਵੱਧ ਗਈ ਹੈ।

    VFS ਗਲੋਬਲਅਤੇ ਕੈਨੇਡੀਅਨ ਹਾਈ ਕਮਿਸ਼ਨ ਨੇ ਹੁਣ ਅਪੁਆਇੰਟਮੈਂਟ ਸਿਸਟਮ ਲਈ ਇੱਕ ਸਮਰਪਿਤ ਕਤਾਰ ਡੈਡੇਟਿਡ ਕਿਊ ਮੁਹੱਈਆ ਕਰਵਾਈ ਹੈ, ਜਿਸ ਦੀ ਸਮਰੱਥਾ ਜ਼ਿਆਦਾ ਹੈ।

    ਇਸ ਲਈ ਹੋਰ ਵੀਜ਼ਾ ਵਰਗਾਂ ਲਈ ਅਰਜ਼ੀਆਂ ਦੇਣ ਵਾਲੇ ਵਿਅਕਤੀਆਂ ਨੂੰ ਸਟੂਡੈਂਟ ਵੀਜ਼ਾ ਵਰਗ ਅਧੀਨ ਅਪੁਆਇੰਟਮੈਂਟ ਬੁੱਕ ਨਾ ਕਰਨ ਲਈ ਕਿਹਾ ਗਿਆ ਹੈ।