
Skip to content

ਚੰਡੀਗੜ੍ਹ ਪੁਲਿਸ ਨੂੰ ਵੱਡੀ ਕਾਮਯਾਬੀ, ਅੰਤਰਰਾਜੀ ਹਥਿਆਰ ਸਪਲਾਈ ਗਿਰੋਹ ਦੇ 3 ਮੈਂਬਰ ਕਾਬੂ
ਚੰਡੀਗੜ੍ਹ: ਟ੍ਰਾਈ-ਸਿਟੀ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਨਾਜਾਇਜ਼ ਹਥਿਆਰ ਮੁਹੱਈਆ ਕਰਵਾਉਣ ਵਾਲੇ ਇੱਕ ਅੰਤਰਰਾਜੀ ਹਥਿਆਰ ਸਪਲਾਈ ਗਿਰੋਹ ਦਾ ਚੰਡੀਗੜ੍ਹ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਆਪ੍ਰੇਸ਼ਨ ਸੈੱਲ ਨੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਪਿਸਤੌਲ, 2 ਦੇਸੀ ਕੱਟੇ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲਿਸ ਵੱਲੋਂ 8 ਜੂਨ ਤੋਂ 15 ਜੂਨ ਤੱਕ ਕੀਤੀਆਂ ਲਗਾਤਾਰ ਕਾਰਵਾਈਆਂ ਦੌਰਾਨ ਅਭਿਆਸ, ਵਿਕਾਸ ਉਰਫ਼ ਬੈਟਰੀ ਅਤੇ ਤੈਅਬ ਉਰਫ਼ ਚੇਤਨ ਨੂੰ ਕਾਬੂ ਕੀਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨਾਜਾਇਜ਼ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦਾ ਅਪਰਾਧਿਕ ਰਿਕਾਰਡ ਵੀ ਕਾਫ਼ੀ ਗੰਭੀਰ ਹੈ।
ਪੁਲਿਸ ਮੁਤਾਬਕ ਅਭਿਆਸ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਅਗਵਾ ਅਤੇ ਆਰਮਜ਼ ਐਕਟ ਸਮੇਤ 19 ਮਾਮਲੇ, ਵਿਕਾਸ ਉਰਫ਼ ਬੈਟਰੀ ਖ਼ਿਲਾਫ਼ 6 ਮਾਮਲੇ ਅਤੇ ਤੈਅਬ ਉਰਫ਼ ਚੇਤਨ ਖ਼ਿਲਾਫ਼ ਇੱਕ ਮਾਮਲਾ ਦਰਜ ਹੈ। ਚੰਡੀਗੜ੍ਹ ਪੁਲਿਸ ਦਾ ਆਪ੍ਰੇਸ਼ਨ ਸੈੱਲ ਹੁਣ ਗਿਰੋਹ ਦੇ ਹੋਰ ਲਿੰਕਾਂ ਅਤੇ ਹਥਿਆਰਾਂ ਦੇ ਸਰੋਤਾਂ ਦੀ ਜਾਂਚ ਕਰ ਰਿਹਾ ਹੈ।
Related