
Skip to content
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ CM ਭਗਵੰਤ ਮਾਨ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਤੇ ਉਮੀਦ ਹੈ ਕਿ ਉਨ੍ਹਾਂ ਨੂੰ ਜਲਦ ਛੁੱਟੀ ਮਿਲ ਜਾਵੇਗੀ। CM ਮਾਨ ਹਸਪਤਾਲ ਤੋਂ ਹੀ ਆਫਿਸ ਦਾ ਕੰਮ ਕਰ ਰਹੇ ਹਨ। ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਓਰਲ ਡਾਈਟ ‘ਤੇ ਹਨ ਪਰ ਹੁਣ ਉਨ੍ਹਾਂ ਦੀ ਦੀ ਸਿਹਤ ‘ਚ ਸੁਧਾਰ ਆ ਰਿਹਾ ਹੈਦੱਸ ਦੇਈਏ ਕਿ ਸੀਐੱਮ ਮਾਨ ਪਿਛਲੇ ਕੁਝ ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ‘ਚ CM ਮਾਨ ਦਾਖਲ ਹਨਤੇ CM ਦਾ ਹਾਲ ਜਾਨਣ ਗਵਰਨਰ ਗੁਲਾਬ ਚੰਦ ਕਟਾਰੀਆ ਵੀ ਮੋਹਾਲੀ ਦੇ ਫੋਰਟਿਸ ਹਸਪਤਾਲ ਜਾਣਗੇ ਤੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ।ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਸੀਐੱਮ ਮਾਨ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਸੀ। ਰਿਪੋਰਟ ਮੁਤਾਬਕ ਦੋਵਾਂ ਵਿਚਾਲੇ ਲਗਭਗ 20 ਮਿੰਟ ਗੱਲਬਾਤ ਹੋਈ ਸੀ ਤੇ ਉਨ੍ਹਾਂ ਨੇ ਪੰਜਾਬ ਵਿਚ ਆਏ ਹੋਏ ਹੜ੍ਹ ਵਰਗੇ ਗੰਭੀਰ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ ਸੀ। ਇਸ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਚੀਮਾ, ਡੀਜੀਪੀ ਗੌਰਵ ਯਾਦਵ, ਚੀਫ ਸੈਕ੍ਰੇਟਰੀ ਕੇ.ਆਈ.ਪੀ. ਸਿਨ੍ਹਾ ਨੇ ਵੀ ਉਨ੍ਹਾਂ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ ਤੇ ਹਾਲ-ਚਾਲ ਜਾਣਿਆ।Related