ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਸੋਮਵਾਰ ਸਵੇਰੇ ਇੱਕ ਵੱਡਾ ਹਾ.ਦਸਾ ਵਾਪਰਿਆ ਹੈ । ਜਿੱਥੇ 3 ਮੰਜ਼ਿਲਾ ਪੱਕਾ ਮਕਾਨ ਢਹਿ ਜਾਣ ਕਾਰਨ 2 ਲੋਕਾਂ ਦੀ ਮੌ.ਤ ਹੋ ਗਈ ਜਦਕਿ 14 ਲੋਕ ਜ਼ਖਮੀ ਹੋ ਗਏ ਹਨ । ਇਨ੍ਹਾਂ ਵਿੱਚੋਂ 10 ਜ਼ਖਮੀਆਂ ਨੂੰ ਲਖਨਊ ਦੇ ਟਰਾਮਾ ਸੈਂਟਰ ਰੈਫਰ ਕਰ ਦਿਤਾ ਗਿਆ ਹੈ । ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ।

    ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਫਤਿਹਪੁਰ ਥਾਣਾ ਖੇਤਰ ਦੀ ਹੈ ਜਿੱਥੇ ਹਾਸ਼ਿਮ ਨਾਂ ਦੇ ਵਿਅਕਤੀ ਦਾ 3 ਮੰਜ਼ਿਲਾ ਪੱਕਾ ਘਰ ਢਹਿ ਗਿਆ ਗਿਆ। ਮਕਾਨ ਦੇ ਮਲਬੇ ਹੇਠ ਆਸ-ਪਾਸ ਰਹਿਣ ਵਾਲੇ ਲੋਕ ਵੀ ਦੱਬ ਗਏ ਹਨ । ਇਸ ਹਾ.ਦਸੇ ਵਿੱਚ ਦੋ ਲੋਕਾਂ ਦੀ ਮੌ.ਤ ਹੋ ਗਈ, ਜਿਸ ਦੀ ਪੁਸ਼ਟੀ ਜ਼ਿਲ੍ਹਾ ਹਸਪਤਾਲ ਦੇ ਸੀ.ਐਮ.ਐਸ.ਨੇ ਕੀਤੀ ਹੈ । ਮੌਕੇ ‘ਤੇ ਮੌਜੂਦ ਐਸਪੀ ਦਿਨੇਸ਼ ਸਿੰਘ ਨੇ ਦੱਸਿਆ ਕਿ 16 ਲੋਕ ਮਲਬੇ ਹੇਠਾਂ ਦੱਬੇ ਹੋਏ ਸਨ, ਜਿਨ੍ਹਾਂ ਵਿੱਚੋਂ 12 ਲੋਕਾਂ ਨੂੰ ਬਚਾ ਲਿਆ ਗਿਆ ਹੈ ਤੇ 4 ਲੋਕ ਹਾਲੇ ਵੀ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ SDRF ਦੀ ਟੀਮ ਪਹੁੰਚ ਗਈ ਹੈ ਤੇ ਬਚਾਅ ਕਾਰਜ ਜਾਰੀ ਹੈ।

    ਇਸ ਹਾ.ਦਸੇ ਬਾਰੇ ਐਸਪੀ ਦਿਨੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 3 ਵਜੇ ਹਾਸ਼ਿਮ ਨਾਮ ਦੇ ਵਿਅਕਤੀ ਦਾ ਘਰ ਡਿੱਗਣ ਦੀ ਸੂਚਨਾ ਮਿਲੀ, ਜਿਸ ਵਿੱਚ 16 ਲੋਕ ਦੱਬੇ ਗਏ ਸਨ। ਇਨ੍ਹਾਂ ਡੱਬੇ ਗਏ ਲੋਕਾਂ ਵਿੱਚੋਂ 12 ਨੂੰ ਬਾਹਰ ਕੱਢ ਲਿਆ ਗਿਆ ਹੈ ਤੇ 4 ਲੋਕ ਹਾਲੇ ਵੀ ਫਸੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾ.ਦਸੇ ਵਿੱਚ ਜਾ.ਨ ਗਵਾਉਣ ਵਾਲੇ ਲੋਕਾਂ ਦੇ ਨਾਮ ਰੋਸ਼ਨੀ ਬਾਨੋ ਅਤੇ ਹਕੀਮੂਦੀਨ ਹਨ। ਉੱਥੇ ਹੀ ਜ਼ਖਮੀਆਂ ਵਿੱਚ ਮਹਿਕ, ਸ਼ਕੀਲਾ, ਸਲਮਾਨ, ਸੁਲਤਾਨ, ਜ਼ੈਨਬ, ਕੁਲਸੁਮ, ਜ਼ਫਰੁਲ ਅਤੇ ਸਮੀਰ ਸ਼ਾਮਿਲ ਹਨ।