Skip to content
ਫ਼ਰੀਦਕੋਟ, 4 ਜੁਲਾਈ (ਵਿਪਨ ਮਿੱਤਲ) – ਜ਼ਿਲਾ ਦੇ ਬੇਹਤਰੀਨ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਖਿਡਾਰੀਆਂ ਨੇ ਪੰਜਾਬ ਸਟੇਟ ਜੂਨੀਅਰ ਰਗਬੀ ਚੈਂਪੀਅਨਸ਼ਿਪ ’ਚ ਚੈਂਪੀਅਨ ਬਨਣ ਦਾ ਮਾਣ ਹਾਸਲ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਜੂਨੀਅਰ ਰਗਬੀ ਚੈਂਪੀਅਨਸ਼ਿਪ ਸ੍ਰੀ ਗੁਰੂ ਨਾਨਕ ਦੇਵ ਸਟੇਡੀਅਮ, ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਕਰਵਾਇਆ ਗਿਆ। ਇਸ ਰਾਜ ਪੱਧਰੀ ਮੁਕਾਬਲੇ ’ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀ ਟੀਮਾਂ ਦੀਆਂ ਟੀਮਾਂ ਨੇ ਭਾਗ ਲਿਆ। ਜ਼ਿਲਾ ਫ਼ਰੀਦਕੋਟ ਦੇ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੀ ਰਗਬੀ ਟੀਮ ਨੇ ਸ਼ਾਨਦਾਰ ਖੇਡ ਵਿਖਾਉਂਦਿਆਂ ਪਹਿਲਾਂ ਫਾਈਨਲ ’ਚ ਪ੍ਰਵੇਸ਼ ਪਾਇਆ ਤੇ ਫ਼ਿਰ ਫ਼ਾਈਨ ਮੁਕਾਬਲਾ ਕਪੂਰਥਲਾ ਅਤੇ ਫਰੀਦਕੋਟ ਦੀ ਟੀਮ ਵਿਚਕਾਰ ਖੇਡਿਆ ਗਿਆ।
ਇਸ ਇੱਕ ਪਾਸੜ ਮੁਕਾਬਲੇ ’ਚ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਹੋਣਹਾਰ ਵਿਦਿਆਰਥੀ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮ ਨੂੰ ਬਹੁਤ ਵੱਡੇ ਫਰਕ (7-0) ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕਰਦਿਆਂ ਸੋਨ ਤਮਗਾ ਜਿੱਤਦਿਆਂ ਆਪਣਾ, ਸਕੂਲ, ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਗਿਆ। ਖੇਡ ਅਧਿਆਪਕ ਰਣਧੀਰ ਸਿੰਘ ਦੀ ਯੋਗ ਅਗਵਾਈ ’ਚ ਬਾਰਵੀਂ (ਕਾਮਰਸ) ਜਮਾਤ ਦੇ ਵਿਦਿਆਰਥੀ ਏਕਨੂਰ ਸਿੰਘ ਤੇ ਕੈਲਾਸ਼ ਦਾ ਯੋਗਦਾਨ ਸ਼ਲਾਘਾਯੋਗ ਰਿਹਾ। ਇਹਨਾਂ ਖਿਡਾਰੀਆਂ ਦਾ ਸਕੂਲ ਪਰਤਨ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ, ਡਾ. ਗੁਰਸੇਵਕ ਸਿੰਘ ਵਾਈਸ ਪ੍ਰਧਾਨ , ਸਵਰਨਜੀਤ ਸਿੰਘ ਗਿੱਲ ਖ਼ਜਾਨਚੀ ਨੇ ਨਿੱਘਾ ਸੁਆਗਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਅੁਹਦੇਦਾਰਾਂ ਨੇ ਪਿ੍ਰੰਸੀਪਲ ਅਪੂਰਵ ਦੇਵਗਨ, ਵਾਈਸ ਪਿੰ੍ਰਸੀਪਲ ਸ੍ਰੀ ਰਾਕੇਸ਼ ਧਵਨ, ਖੇਡ ਅਧਿਆਪਕਾਂ ਅਤੇ ਜੇਤੂ ਬੱਚਿਆਂ ਨੂੰ ਤਹਿ ਦਿਲੋਂ ਵਧਾਈਆਂ ਦਿੰਦਿਆਂ ਕਿਹਾ ਖੇਤਰ ਕੋਈ ਵੀ ਜਿੱਤ ਹਮੇਸ਼ਾ ਉਸ ਦੀ ਹੁੰਦੀ ਹੈ ਜੋ ਸਖ਼ਤ ਮਿਹਨਤ ਕਰਦਾ ਹੈ। ਇਸ ਲਈ ਕਿਸੇ ਵੀ ਖੇਤਰ ਦੇ ਚਮਕਦੇ ਸਿਤਾਰੇ ਬਣਨ ਵਾਸਤੇ ਮਿਹਨਤ ਨਿਰੰਤਰ ਕਰਦੇ ਰਹਿਣਾ ਚਾਹੀਦ ਹੈ। ਇਸ ਮੌਕੇ ਸਪੋਰਟਸ ਅਧਿਆਪਕ ਜਤਿੰਦਰ ਸਿੰਘ ਅਕਰਮ ਵੀ ਹਾਜ਼ਰ ਸੀ।
Related