ਮਾਨਸਾ/ਭੀਖੀ: ਨਜ਼ਦੀਕ ਪਿੰਡ ਅਤਲਾ ਖੁਰਦ ਦੀ ਦੋ ਸਾਲ ਪਹਿਲਾਂ ਮਾਨਸਾ ਮੰਡੀ ਵਿਖੇ ਵਿਆਹੀ ਲੜਕੀ ਦੀ ਸਹੁਰੇ ਘਰ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੇਕੇ ਪਰਿਵਾਰ ਦੇ ਲੋਕ ਇਸ ਨੂੰ ਕਤਲ ਦਾ ਮਾਮਲਾ ਮੰਨਦੇ ਹਨ ਅਤੇ ਸਹੁਰੇ ਪਰਿਵਾਰ ਇਸ ਨੂੰ ਖੁਦਕੁਸ਼ੀ ਦਾ ਕਹਿ ਰਿਹਾ ਹੈ। ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਅੱਜ ਪੀੜਤ ਦੇ ਪੇਕਾ ਪਰਿਵਾਰ ਵਲੋਂ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

    ਮਿਲੀ ਜਾਣਕਾਰੀ ਮੁਤਾਬਕ ਪਿੰਡ ਅਤਲਾ ਖੁਰਦ ਦੀ ਲਾਭਪ੍ਰੀਤ ਕੌਰ ਪੁੱਤਰੀ ਗਰਦੌਰ ਸਿੰਘ ਦਾ ਵਿਆਹ 2017 ‘ਚ ਮਾਨਸਾ ਵਾਸੀ ਇੰਦਰਜੀਤ ਸਿੰਘ ਨਾਲ ਹੋਇਆ ਸੀ ਉਦੋਂ ਤੋਂ ਹੀ ਉਸ ਦੇ ਸਹੁਰੇ ਪਰਿਵਾਰ ਵਲੋਂ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਕਈ ਵਾਰ ਪੰਚਾਇਤਾਂ ਹੋਣ ਦੇ ਬਾਵਜੂਦ ਵੀ ਲਾਭਪ੍ਰੀਤ ਕੌਰ ਹੁਣ ਆਪਣੇ ਸਹੁਰੇ ਘਰ ਰਹਿ ਰਹੀ ਸੀ।

    ਮ੍ਰਿਤਕਾ ਦੇ ਪਿਤਾ ਮੁਤਾਬਕ ਉਨ੍ਹਾਂ ਨੂੰ ਕੁੜੀ ਲਾਭਪ੍ਰੀਤ ਕੌਰ ਦੇ ਮਰਨ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਇਸਦੀ ਸੂਚਨਾ ਪੁਲਸ ਨੂੰ ਦਿੱਤੀ।