
Skip to content
ਨਵਾਂਸ਼ਹਿਰ : ਬੰਗਾ ਦੇ ਮੁਹੱਲਾ ਮਸੰਦਾਂ ਪੱਟੀ ‘ਚ ਇਕ ਵਿਆਹੁਤਾ ਦੀ ਸ਼ੱਕੀ ਹਾਲਾਤ ‘ਚ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ, ਮਰਨ ਵਾਲੀ ਔਰਤ ਦਾ ਨਾਂ ਮੀਨਾਕਸ਼ੀ (39) ਹੈ, ਜੋ ਕਿ ਅਸ਼ਵਿਨੀ ਡਾਬਰ ਦੀ ਪਤਨੀ ਹੈ ਤੇ ਇਸ ਵਿਆਹ ਤੋਂ ਉਸਦਾ ਇਕ 12 ਸਾਲ ਦਾ ਪੁੱਤਰ ਹੈ। ਮੀਨਾਕਸ਼ੀ ਤੇ ਅਸ਼ਵਿਨੀ ਡਾਬਰ ਦਾ ਇਹ ਦੂਜਾ ਵਿਆਹ ਹੈ ਤੇ ਦੋਵਾਂ ਦਾ ਪਹਿਲੇ ਵਿਆਹ ਤੋਂ ਇਕ-ਇਕ ਬੱਚਾ ਹੈ।ਜਾਣਕਾਰੀ ਅਨੁਸਾਰ, ਮੀਨਾਕਸ਼ੀ ਤੇ ਉਸਦੇ ਪਤੀ ਅਸ਼ਵਿਨੀ ਡਾਬਰ ਦਾ ਸੋਮਵਾਰ ਰਾਤ ਝਗੜਾ ਹੋਇਆ ਸੀ। ਝਗੜੇ ਦੇ ਕੁਝ ਸਮੇਂ ਬਾਅਦ, ਮੀਨਾਕਸ਼ੀ ਦੀ ਹਾਲਤ ਖਰਾਬ ਹੋਣ ਲੱਗੀ ਤੇ ਉਸਨੂੰ ਰਾਤ ਦੇ ਸਮੇਂ ਹੀ ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਹਾਂ ਕਲੇਰਾ ‘ਚ ਦਾਖਲ ਕਰਵਾਇਆ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਪਹੁੰਚਣ ਤੋਂ ਬਾਅਦ ਮੀਨਾਕਸ਼ੀ ਦੀ ਮੌਤ ਹੋ ਗਈ।ਮ੍ਰਿਤਕਾ ਦੇ ਭਰਾ ਵਿਜੇ ਮਹਿਤਾ ਨੇ ਦੱਸਿਆ ਕਿ ਸੋਮਵਾਰ-ਮੰਗਲਵਾਰ ਦੀ ਰਾਤ ਦੋ ਵਜੇ ਦੇ ਕਰੀਬ ਮੀਨਾਕਸ਼ੀ ਦੀ ਮੌਤ ਦੀ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਉਹ ਤੁਰੰਤ ਬੰਗਾ ਪਹੁੰਚ ਗਏ। ਇੱਥੇ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਪੂਰੀ ਗੱਲਬਾਤ ਸੁਣਨ ਤੋਂ ਬਾਅਦ ਮਾਮਲਾ ਦਰਜ ਕਰਕੇ ਅਸ਼ਵਿਨੀ ਡਾਬਰ ਨੂੰ ਹਿਰਾਸਤ ਕਰ ਲਿਆ ਹੈ।Related