Skip to content
ਸ੍ਰੀ ਮੁਕਤਸਰ ਸਾਹਿਬ (ਪ੍ਰਬੋਧ ਸ਼ਰਮਾ ) : ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਵਫ਼ਦ ਵੱਲੋਂ ਅੱਜ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰੁਣ ਸਹੋਤਾ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਨਗਰ ਕੌਂਸਲ ਦੇ ਸੁਪਰਡੈਂਟ ਵਿਕਰਮ ਧੂੜੀਆ, ਵੀਰਪਾਲ ਸਿੰਘ ਸੁਪਰਡੈਂਟ ਅਤੇ ਜੇ.ਈ. ਵਿਜੇ ਸ਼ਰਮਾ ਵੀ ਮੌਜੂਦ ਸਨ। ਮੁਲਾਕਾਤ ਵੇਲੇ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਪੈਟਰਨ ਡਾ. ਸੁਰਿੰਦਰ ਗਿਰਧਰ, ਮਿਸ਼ਨ ਫੋਟੋ ਗ੍ਰਾਫਰ ਨਰਿੰਦਰ ਕਾਕਾ ਅਤੇ ਅਸ਼ੋਕ ਖੁਰਾਣਾ ਆਦਿ ਸ਼ਾਮਲ ਸਨ। ਮੁਲਾਕਾਤ ਦੌਰਾਨ ਵਫ਼ਦ ਦੀ ਮੰਗ ’ਤੇ ਸਥਾਨਕ ਬਾਵਾ ਕਲੋਨੀ ਦੀ ਲਿੰਕ ਗਲੀ ਨੰਬਰ 1 ਦੇ ਨੀਵੇਂ ਲੈਵਲ ਨੂੰ ਬਾਕੀ ਗਲੀ ਦੇ ਬਰਾਬਰ ਕਰਨ ਅਤੇ ਜਲਾਲਾਬਾਦ ਰੋਡ ’ਤੇ ਇੰਟਰ ਲਾਕਿੰਗ ਟਾਇਲਾਂ ਲਾਉਣ ਬਾਰੇ ਜਾਣਕਾਰੀ ਦਿੱਤੀ ਕਿ ਇਹਨਾਂ ਦੇ ਹੱਲ ਲਈ ਨਗਰ ਕੌਂਸਲ ਵੱਲੋਂ ਮਤੇ ਪਾ ਕੇ ਏ.ਡੀ.ਸੀ. (ਜ) ਨੂੰ ਭੇਜੇ ਜਾ ਚੁੱਕੇ ਹਨ। ਉਨ੍ਹਾਂ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਉਕਤ ਗਲੀ ਅਤੇ ਬੁੱਧ ਵਿਹਾਰ ਦੀਆਂ ਬੰਦ ਪਈਆਂ ਲਾਇਟਾਂ ਨੂੰ ਅੱਜ ਹੀ ਚਾਲੂ ਕਰਵਾਉਣ ਸਬੰਧ ਈ.ਓ. ਨੇ ਵਿਸ਼ਵਾਸ ਦਿਵਾਇਆ। ਜਲਾਲਾਬਾਦ ਰੋਡ ਉਪਰ ਬਣੇ ਰੇਲਵੇ ਬ੍ਰਿਜ ਉਪਰ ਬਣੇ ਖੱਡਿਆਂ ਨੂੰ ਭਰਨ ਅਤੇ ਸੂਏ ਦੀ ਰੇਲਿੰਗ ਠੀਕ ਕਰਵਾਉਣ ਦੇ ਮਾਮਲੇ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੇ। ਇਸੇ ਤਰ੍ਹਾਂ ਸਥਾਨਕ, ਜਲਾਲਾਬਾਦ ਰੋਡ ਸਥਿਤ ਕੌਰ ਚੰਦ ਸਟਰੀਟ ਵਿੱਚ ਜਲਦੀ ਹੀ ਨਵਾਂ ਸਫਾਈ ਕਰਮਚਾਰੀ ਲਗਾਏ ਜਾਣ ਦਾ ਵੀ ਭੋਰਾਸ ਦਿੱਤਾ ਗਿਆ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਕਰੀਬ ਅੱਧਾ ਘੰਟਾ ਚੱਲੀ ਸਦਭਾਵਨਾ ਪੂਰਨ ਇਸ ਮੁਲਾਕਾਤ ਦੌਰਾਨ ਈ.ਓ. ਨੇ ਵਫ਼ਦ ਵੱਲੋਂ ਉਠਾਏ ਨੁਕਤਿਆਂ ਨੂੰ ਗੰਭੀਰਤਾ ਅਤੇ ਹਮਦਰਦੀ ਨਾਲ ਸੁਣਿਆ ਅਤੇ ਉਨ੍ਹਾਂ ਹੱਲ ਦਾ ਪੂਰਨ ਵਿਸ਼ਵਾਸ ਦਿਵਾਇਆ। ਵਫ਼ਦ ਦੀ ਮੰਗ ’ਤੇ ਈ.ਓ ਸ੍ਰੀ ਸਹੋਤਾ ਨੇ ਸਥਾਨਕ ਮਲੋਟ ਰੋਡ ਸਥਿਤ ਮੇਨ ਬੱਸ ਸਟੈਂਡ ਦੇ ਸਾਹਮਣੇ ਡਾ. ਅੰਬੇਡਕਰ ਚੌਂਕ ਦੇ ਨਾਮ ਵਾਲੇ ਡਿਸਪਲੇ ਬੋਰਡ ਜਲਦੀ ਲਗਵਾਏ ਜਾਣ ਦਾ ਵਿਸ਼ਾਵਸ ਦਿਵਾਇਆ। ਮੁਲਾਕਾਤ ਉਪਰੰਤ ਢੋਸੀਵਾਲ ਨੇ ਈ.ਏ. ਨਾਲ ਮੁਲਾਕਾਤ ਉਪਰ ਪੂਰਨ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਉਕਤ ਮਾਮਲੇ ਜਲਦੀ ਹੱਲ ਹੋਣ ਦੀ ਉਮੀਦ ਜਾਹਰ ਕੀਤੀ। ਮੁਲਾਕਾਤ ਦੌਰਾਨ ਈ.ਓ. ਨੇ ਕਿਹਾ ਕਿ ਉਹ ਸ਼ਹਿਰ ਨਾਲ ਜੁੜੇ ਨਗਰ ਕੌਂਸਲ ਨਾਲ ਸਬੰਧਤ ਮਾਮਲੇ ਨਿਯਮਾਂ ਅਨੁਸਾਰ ਅਤੇ ਪਹਿਲ ਦੇ ਆਧਾਰ ’ਤੇ ਕਰਨਗੇ। ਮਿਸ਼ਨ ਵੱਲੋਂ ਉਕਤ ਮੰਗਾਂ ਸਬੰਧੀ ਈ.ਓ. ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ।
Related