Skip to content
ਫ਼ਰੀਦਕੋਟ/ਜੈਤੋ (ਪ੍ਰਬੋਧ ਸ਼ਰਮਾ) : ਸ਼੍ਰੀ ਸਾਲਾਸਰ ਧਾਮ ਵਿਖੇ ਵਿਸ਼ਵ ਪ੍ਰਸਿੱਧ ਭਜਨ ਗਾਇਕ ਘਨ੍ਹਈਆ ਮਿੱਤਲ ਦੀ ਪ੍ਰਧਾਨਗੀ ਹੇਠ ਬਣਨ ਵਾਲੀ ਅਯੁੱਧਿਆ ਭਵਨ ਨਾਮਕ ਧਰਮਸ਼ਾਲਾ ਬਾਰੇ ਜਾਣਕਾਰੀ ਦਿੰਦੇ ਹੋਏ ਘਨ੍ਹਈਆ ਮਿੱਤਲ ਨੇ ਕਿਹਾ ਕਿ ਅਯੁੱਧਿਆ ਧਾਮ ਇਕ ਅਜਿਹੀ ਧਰਮਸ਼ਾਲਾ ਬਣਾਈ ਜਾ ਰਹੀ ਹੈ ਜਿਸ ਵਿੱਚ ਸਿਰਫ਼ ਇੱਕ ਰੁਪਏ ਵਿੱਚ ਫ਼ਾਇਵ ਸਟਾਰ ਹੋਟਲ ਵਰਗੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਉਹਨਾਂ ਨੇ ਦਸਿਆ ਕਿ ਸਾਡਾ ਉਦੇਸ਼ ਆਮ ਲੋਕਾਂ ਨੂੰ ਵੀ ਫ਼ਾਇਵ ਸਟਾਰ ਵਰਗੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਅਯੁੱਧਿਆ ਭਵਨ ਵਿੱਚ ਵਿਸ਼ਰਾਮ ਕਰਨ ਦਾ ਮੌਕਾ ਮਿਲੇਗਾ ਜੋ ਆਪਣੀਆਂ ਬੱਸ ਜਾਂ ਰੇਲ ਦੀਆਂ ਟਿਕਟਾਂ ਵਿਖਾਉਂਨਗੇ। ਅਯੁੱਧਿਆ ਧਾਮ ਦੇ ਦਰਵਾਜ਼ੇ ਉਨ੍ਹਾਂ ਸੰਗਠਨਾਂ ਲਈ ਵੀ ਹਰ ਸਮੇਂ ਖੁੱਲ੍ਹੇ ਰਹਿਣਗੇ ਜੋ ਆਪਣੇ ਖਰਚੇ ‘ਤੇ ਸ਼ਰਧਾਲੂਆਂ ਨੂੰ ਸ਼੍ਰੀ ਸਾਲਾਸਰ ਧਾਮ ਲੈ ਕੇ ਆਉਣਗੇ। ਜ਼ਿਕਰਯੋਗ ਹੈ ਕਿ ਸ਼੍ਰੀ ਅਗਰਵਾਲ ਸਭਾ ਜੈਤੋ ਦੇ ਪ੍ਰਧਾਨ ਮੁਕੇਸ਼ ਗੋਇਲ ਦੀ ਯੋਗ ਅਗਵਾਈ ਹੇਠ ਘਨ੍ਹਈਆ ਮਿੱਤਲ ਦਾ ਜੈਤੋ ਪਹੁੰਚਣ ‘ਤੇ ਸਭਾ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਦੀ ਪ੍ਰਧਾਨਗੀ ਹੇਠ ਸਭਾ ਵੱਲੋਂ ਸਨਮਾਨ ਕੀਤਾ ਗਿਆ ਸੀ।
ਸ਼੍ਰੀ ਅਗਰਵਾਲ ਸਭਾ ਜੈਤੋ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਅਤੇ ਉਨ੍ਹਾਂ ਦੀ ਪਤਨੀ ਰੀਨਾ ਗੋਇਲ ਨੇ ਅਯੁੱਧਿਆ ਭਵਨ ਦੇ ਨਿਰਮਾਣ ਲਈ ਦਾਨ ਰਾਸ਼ੀ ਦਾ ਚੈੱਕ ਭੇਟ ਕੀਤਾ। ਉਪਰੋਕਤ ਮੌਕੇ ਸਭਾ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ, ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ, ਕਸ਼ਮੀਰੀ ਲਾਲ ਘਣਿਏਵਾਲੇ, ਸੁਰਿੰਦਰ ਗਰਗ ਰਿਟਾਇਰਡ ਆਰ.ਏ., ਪ੍ਰੇਮ ਬਾਂਸਲ, ਵਿਜੇ ਬਾਂਸਲ, ਮੁਕੇਸ਼ ਬਾਂਸਲ, ਮੋਹਨ ਜਿੰਦਲ, ਓਮ ਭੂਸ਼ਨ, ਸ਼ਿਵ ਬਾਂਸਲ, ਵਿਕਾਸ ਗੋਇਲ ਵਿੱਕੀ ਏ.ਵੀ. ਇੰਡਸਟਰੀਜ ਅਤੇ ਕਈ ਪਤਵੰਤੇ ਹਾਜ਼ਰ ਹੋਏ।
Related