ਫਰੀਦਕੋਟ (ਵਿਪਨ ਮਿੱਤਲ) :-  ਇੰਡਕ ਆਰਟਸ ਵੈਲਫੇਅਰ ਕੌਂਸਲ ਵਲੋਂ ਪ੍ਰੋ ਭੋਲ਼ਾ ਯਮਲਾ ਕੌਮੀ ਡਾਇਰੈਕਟਰ ਅਤੇ ਇਕਬਾਲ ਸਿੰਘ ਸਹੋਤਾ ਕੌਮੀ ਪ੍ਰਧਾਨ ਸਾਹਿਤ ਸੈੱਲ ਦੀ ਅਗਵਾਈ ਹੇਠ 18ਵਾਂ ਸਾਲਾਨਾ ਰਾਜ ਪੱਧਰੀ ਪੱਧਰੀ ਪੁਰਸਕਾਰ ਸਮਾਰੋਹ ਵਿਰਾਸਤ ਮੇਲਾ 2025 ਲਵ ਪੰਜਾਬ ਫਾਰਮ ਕੋਟਕਪੂਰਾ ਵਿਖੇ ਬੜੇ ਜੋਸ਼ ਖਰੋਸ਼ ਨਾਲ਼ ਸਪੰਨ ਹੋਇਆ ਜਿਸ ਵਿੱਚ ਲੇਖਕਾਂ, ਗਾਇਕਾਂ, ਕਲਕਾਰਾਂ, ਗੀਤਕਾਰਾਂ ਤੇ ਸਮਾਜ ਸੇਵੀਆਂ ਨੂੰ ਵੱਖ ਵੱਖ ਕੈਟਾਗਰੀਆਂ ਦੇ ਹਿਸਾਬ ਨਾਲ ਰਾਜ ਆਈਕਾਨ ਐਵਾਰਡ, ਰਾਜ ਰਤਨ ਪੁਰਸਕਾਰ ਅਤੇ ਸਾਹਿਤ ਜਗਤ ਤੇ ਸਮਾਜ ਸੇਵਾ ਵਿੱਚ ਕੰਮ ਕਰਦੀਆਂ 50 ਤੋ ਵੱਧ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ.ਮਨਜੀਤ ਸਿੰਘ ਬਰਾੜ ਮੰਡਲ ਕਮਿਸ਼ਨਰ ਫਰੀਦਕੋਟ ਨੇ ਸ਼ਿਰਕਤ ਕੀਤੀ ਅਤੇ ਸਮਾਰੋਹ ਦੋਰਾਨ ਗਾਇਕ ਸਰਬਜੀਤ ਚੀਮਾ, ਸੁਰਿੰਦਰ ਫਰਿਸ਼ਤਾ ਘੁੱਲੇ ਸ਼ਾਹ, ਗਾਇਕਾ ਸੁਦੇਸ਼ ਕੁਮਾਰੀ, ਭੱਟੀ ਭੜੀਵਾਲਾ , ਤੇ ਮਾਣਯੋਗ ਸਖ਼ਸ਼ੀਅਤਾਂ ਦੀ ਹਾਜ਼ਰੀ ਵਿੱਚ ਫਿਰੋਜ਼ਪੁਰ ਦੀ ਵਸਨੀਕ ਦਿਲਪ੍ਰੀਤ ਗੁਰੀ,ਇੱਕ ਮਾਣਯੋਗ ਕਵੀ, ਗੀਤਕਾਰ, ਕਹਾਣੀਕਾਰ ਅਤੇ ਨਾਵਲਕਾਰ ਹਨ, ਜਿਨ੍ਹਾਂ ਨੇ ਕਵਿਤਾ, ਕਹਾਣੀ, ਨਾਵਲ, ਜੀਵਨੀ, ਲੇਖ ਅਤੇ ਫਿਲਮਾਂ ਲਈ ਸਕ੍ਰੀਨਪਲੇ-ਡਾਇਲਾਗ ਰਾਹੀਂ ਪੰਜਾਬੀ ਸਾਹਿਤ ਨੂੰ ਵਿਲੱਖਣ ਯੋਗਦਾਨ ਦਿੱਤਾ ਹੈ। ਅੰਮ੍ਰਿਤ ਵਰਗੀ ਕੁੜੀ, ਕੁੱਜੇ ‘ਚ ਰੱਬ, ਤਾਜੀਬਾ,ਆਖ਼ਰੀ ਇੱਛਾ ਪੂਰੀ ਕਰੇਗਾ ਵਰਗੀਆਂ ਕਿਤਾਬਾਂ ਅਤੇ ਕਈ ਮਸ਼ਹੂਰ ਗੀਤਾਂ ਰਾਹੀਂ ਇਨ੍ਹਾਂ ਨੇ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਈ ਹੈ।ਕਈ ਸਾਂਝੀਆਂ ਕਿਤਾਬਾਂ ਵੀ ਕੀਤੀਆਂ ਹਨ। ਕਈ ਸਾਹਿਤਕ ਮੰਚਾਂ ਅਤੇ ਸੰਸਥਾਵਾਂ ਵੱਲੋਂ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤੇ ਹਨ। ਇਹਨਾਂ ਪ੍ਰਾਪਤੀਆਂ ਲਈ ਇੰਡਕ ਆਰਟਸ ਵੈਲਫੇਅਰ ਕੌਂਸਲ ਦੇ ਵੱਲੋਂ ਉਹਨਾਂ ਨੂੰ “ਰਾਜ ਯੂਥ ਆਇਕਨ ਆਵਰਡ” ਕੋਟਕਪੂਰਾ ਵਿੱਚ ਹੋਏ ਰਾਜ ਪੱਧਰੀ ਪੁਰਸਕਾਰ ਸਮਾਰੋਹ ਵਿਰਾਸਤੀ ਮੇਲਾ 2025 ਦੌਰਾਨ ਦਿੱਤਾ ਗਿਆ। ਇੱਥੇ ਉਹਨਾਂ ਦੀ ਕਿਤਾਬ “ਆਖ਼ਰੀ ਇੱਛਾ ਪੂਰੀ ਕਰੇਂਗਾ” ਲੋਕ ਅਰਪਣ ਕੀਤੀ ਗਈ। ਸੰਸਥਾ ਦੇ ਚੇਅਰਮੈਨ ਪ੍ਰੋ. ਭੋਲਾ ਯਮਲਾ ਜੀ,ਕੌਮੀ ਪ੍ਰਧਾਨ ਸਹਿਤ ਸੈੱਲ ਇਕਬਾਲ ਸਿੰਘ ਸਹੋਤਾ, ਕਨਵੀਨਰ ਸਹਿਤ ਸੈੱਲ ਗੁਰਮੀਤ ਸਿੰਘ ਬੱਬੀ,ਪਟਿਆਲਾ ਤੋਂ ਜ਼ਿਲਾ ਪ੍ਰਧਾਨ ਹਰੀਸ਼ ਹਰਫ਼,ਕੁਲਦੀਪ ਸਿੰਘ ਅਟਵਾਲ,ਭਗਵਾਨ ਦਾਸ ਗੁਪਤਾ ਸਤਨਾਮ ਸਿੰਘ ਮੱਟੂ ਪਟਿਆਲਾ ਮਦਨ ਜਲੰਧਰੀ, ਭੱਟੀ ਭੜੀ ਵਾਲਾ ਗਾਇਕ ਲੱਕੀ ਸਿੰਘ ਹਾਜ਼ਰ ਸਨ l ਸਮਾਰੋਹ ਦੌਰਾਨ ਨਾਸ਼ਤਾ ਤੇ ਲੰਚ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਸੀ।ਕੁੱਲ ਮਿਲਾ ਕੇ ਪ੍ਰਬੰਧਕੀ ਟੀਮ ਇੱਕ ਵੱਡੇ ਤੇ ਸਫਲ ਪ੍ਰੋਗਰਾਮ ਲਈ ਵਧਾਈ ਦੀ ਹੱਕਦਾਰ ਹੈ। ਇਹ ਜਾਣਕਾਰੀ ਸੰਸਥਾ ਦੇ ਮੈਂਬਰ ਕੇ.ਪੀ.ਸਿੰਘ ਸਰਾਂ ਵੱਲੋ ਦਿੱਤੀ ਗਈ।