
Skip to content

ਜਲੰਧਰ ED ਦਫ਼ਤਰ ‘ਚ ਪੇਸ਼ ਹੋਏ AAP ਵਿਧਾਇਕ ਰਮਨ ਅਰੋੜਾ ਤੇ ਕਾਂਗਰਸ ਦੇ ਸਾਬਕਾ MLA ਕਿਕੀ ਢਿੱਲੋਂ
ਜਲੰਧਰ: ਮਨੀ ਲਾਂਡਰਿੰਗ ਅਤੇ ਆਮਦਨ ਤੋਂ ਵੱਧ ਜਾਇਦਾਦ ਮਾਮਲਿਆਂ ਨੂੰ ਲੈ ਕੇ ED ਵੱਲੋਂ ਕੀਤੀ ਜਾ ਰਹੀ ਕਾਰਵਾਈ ਤਹਿਤ ਅੱਜ ਜਲੰਧਰ ED ਦਫ਼ਤਰ ਵਿੱਚ ਸੈਂਟਰਲ ਹਲਕੇ ਤੋਂ AAP ਵਿਧਾਇਕ ਰਮਨ ਅਰੋੜਾ ਅਤੇ ਫਰੀਦਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਉਰਫ਼ ਕਿਕੀ ਢਿੱਲੋਂ ਪੇਸ਼ ਹੋਏ।

ਰਮਨ ਅਰੋੜਾ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੂੰ ਪਹਿਲਾਂ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਉੱਥੇ ਹੀ ਕਿਕੀ ਢਿੱਲੋਂ ਮਈ 2023 ਵਿੱਚ ਦਰਜ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਪੁੱਛਗਿੱਛ ਲਈ ED ਦਫ਼ਤਰ ਪਹੁੰਚੇ। ED ਵੱਲੋਂ ਉਨ੍ਹਾਂ ਤੋਂ ਮਾਮਲੇ ਨਾਲ ਸਬੰਧਤ ਸਵਾਲ ਕੀਤੇ ਗਏ ਅਤੇ ਕੁਝ ਦਸਤਾਵੇਜ਼ ਵੀ ਮੰਗੇ ਗਏ ਸਨ।
ਦੱਸਿਆ ਜਾ ਰਿਹਾ ਹੈ ਕਿ 3 ਜੂਨ ਨੂੰ ਵੀ ED ਨੇ ਕਿਕੀ ਢਿੱਲੋਂ ਤੋਂ ਕਰੀਬ 9 ਘੰਟੇ ਪੁੱਛਗਿੱਛ ਕੀਤੀ ਸੀ। ਬਾਹਰ ਆਉਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ ਅਤੇ ਉਹ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ।
:::
Related