ਜਲੰਧਰ ’ਚ ਸਨਸਨੀਖੇਜ਼ ਮਾਮਲਾ: ਨੇਸ਼ਨਲ ਆਈ ਹਸਪਤਾਲ ਦੇ ਡਾਕਟਰ ਦੀ ਪਤਨੀ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਲਗਾਏ ਗੰਭੀਰ ਦੋਸ਼

ਜਲੰਧਰ ਦੇ ਨੇਸ਼ਨਲ ਆਈ ਹਸਪਤਾਲ ਦੇ ਡਾਕਟਰ ਪੀਯੂਸ਼ ਦੀ ਪਤਨੀ ਡਾਕਟਰ ਮੀਨਾਕਸ਼ੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਿਤਾ ਪ੍ਰਮੋਦ ਨੇ ਦੋਸ਼ ਲਗਾਇਆ ਕਿ ਧੀ ਦਾ ਵਿਆਹ ਅਕਤੂਬਰ 2018 ਵਿੱਚ ਹੋਇਆ ਸੀ।

ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਡਾਕਟਰ ਪੀਯੂਸ਼ ਨੇ ਮੀਨਾਕਸ਼ੀ ਦੇ ਨਾਮ ’ਤੇ ਥਾਰ ਗੱਡੀ ਦਾ ਲੋਨ ਲਿਆ ਸੀ, ਜਿਸ ਦੀਆਂ ਕਿਸ਼ਤਾਂ ਉਹ ਆਪਣੀ ਤਨਖਾਹ ਵਿੱਚੋਂ ਭਰ ਰਹੀ ਸੀ। ਪਿਤਾ ਮੁਤਾਬਕ ਇਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ।

ਮੀਨਾਕਸ਼ੀ ਦੀ ਮਾਂ ਨੇ ਦੋਸ਼ ਲਗਾਇਆ ਕਿ ਉਸਦੇ ਪਤੀ ਦਾ ਇੱਕ ਨਰਸ ਨਾਲ ਕਥਿਤ ਤੌਰ ’ਤੇ ਅਫੇਅਰ ਸੀ ਅਤੇ ਧੀ ਨਾਲ ਮਾਰਪੀਟ ਵੀ ਕੀਤੀ ਜਾਂਦੀ ਸੀ। ਪਰਿਵਾਰ ਨੇ ਕਿਹਾ ਕਿ ਕਈ ਵਾਰ ਮਾਰਪੀਟ ਤੋਂ ਬਾਅਦ ਡਾਕਟਰ ਪੀਯੂਸ਼ ਫੋਨ ਕਰਕੇ ਗਲਤੀ ਮੰਨਦਾ ਸੀ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਤੱਥਾਂ ਦੇ ਆਧਾਰ ’ਤੇ ਕੀਤੀ ਜਾਵੇਗੀ।