ਪੰਜਾਬ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਰੀਅਲ ਐਸਟੇਟ ਕਾਰੋਬਾਰੀ ਦੇ ਟਿਕਾਣਿਆਂ ‘ਤੇ ਵੱਡੀ ਰੇਡ ਕੀਤੀ ਗਈ ਹੈ, ਜਿਸ ਨਾਲ ਚੰਡੀਗੜ੍ਹ ਅਤੇ ਮੋਹਾਲੀ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ।  

ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-20 ਵਿੱਚ ਰੀਅਲ ਐਸਟੇਟ ਕਾਰੋਬਾਰੀ ਪ੍ਰਵੀਣ ਕਂਸਲ ਉਰਫ਼ ਰੌਕੀ ਦੇ ਘਰ ED ਦੀ ਟੀਮ ਸਵੇਰੇ ਤੋਂ ਦਸਤਾਵੇਜ਼ ਖੰਗਾਲ ਰਹੀ ਹੈ। ਪ੍ਰਵੀਣ ਕਂਸਲ ਜ਼ੀਰਕਪੁਰ ਦੇ “ਚੰਡੀਗੜ੍ਹ ਰੌਇਲ ਸਿਟੀ” ਪ੍ਰੋਜੈਕਟ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।  

ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਜ਼ਮੀਨ ਧੋਖਾਧੜੀ ਅਤੇ ਵਿੱਤੀ ਗੜਬੜੀਆਂ ਨਾਲ ਸੰਬੰਧਤ ਮਾਮਲੇ ਵਿੱਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਵੱਲੋਂ ਵਿੱਤੀ ਰਿਕਾਰਡ, ਜ਼ਮੀਨ ਨਾਲ ਜੁੜੇ ਦਸਤਾਵੇਜ਼ ਅਤੇ ਟ੍ਰਾਂਜ਼ੈਕਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ।  

ਸੂਤਰਾਂ ਅਨੁਸਾਰ, ਪ੍ਰਵੀਣ ਕਂਸਲ ‘ਤੇ ਨਿਊ ਚੰਡੀਗੜ੍ਹ ਵਿੱਚ ਜ਼ਮੀਨ ਨਾਲ ਜੁੜੇ ਕਥਿਤ ਧੋਖਾਧੜੀ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੂੰ ਅਕਾਲੀ ਦਲ ਦੇ ਸਾਬਕਾ ਮੰਤਰੀ Sikander Singh Maluka ਦਾ ਕਰੀਬੀ ਵੀ ਮੰਨਿਆ ਜਾਂਦਾ ਹੈ।  

ਪੰਜਾਬ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰੀਅਲ ਐਸਟੇਟ ਕਾਰੋਬਾਰੀ ਪ੍ਰਵੀਣ ਕਂਸਲ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਬਿਜ਼ਨਸ ਪਾਰਟਨਰ ਪਿਆਰੇਲਾਲ ਗਰਗ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ ਸਾਲ ਪ੍ਰਵੀਣ ਕਂਸਲ ਖ਼ਿਲਾਫ਼ IPC ਦੀ ਧਾਰਾ 420 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਸੀ।

ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਪ੍ਰਵੀਣ ਕਂਸਲ ਨੇ ਕੁਝ ਹੋਰ ਲੋਕਾਂ ਨਾਲ ਮਿਲ ਕੇ ਨਿਊ ਚੰਡੀਗੜ੍ਹ ਦੀ ਇਕ ਕੀਮਤੀ ਜ਼ਮੀਨ ਦਾ ਮਾਲਕਾਨਾ ਹੱਕ ਕਥਿਤ ਤੌਰ ‘ਤੇ ਫਰਜ਼ੀ ਤਰੀਕੇ ਨਾਲ ਬਦਲਵਾਇਆ ਅਤੇ ਆਪਣੇ ਪਾਰਟਨਰ ਨਾਲ ਧੋਖਾਧੜੀ ਕੀਤੀ। ਪ੍ਰਵੀਣ ਕਂਸਲ ਖ਼ਿਲਾਫ਼ ਪਹਿਲੀ ਸ਼ਿਕਾਇਤ ਸਾਲ 2023 ਵਿੱਚ ਹੋਈ ਸੀ, ਪਰ ਉਸ ਵੇਲੇ ਕੋਈ ਕਾਰਵਾਈ ਨਹੀਂ ਹੋਈ।

ਬਾਅਦ ਵਿੱਚ 2025 ਵਿੱਚ ਕੇਸ ਨੂੰ ਮੁੜ ਖੋਲ੍ਹਿਆ ਗਿਆ ਅਤੇ ਜੂਨ 2025 ਵਿੱਚ ਉਨ੍ਹਾਂ ਖ਼ਿਲਾਫ਼ ਰਸਮੀ ਮਾਮਲਾ ਦਰਜ ਕੀਤਾ ਗਿਆ। ਇਸ ਵੇਲੇ ED ਦੀ ਟੀਮ ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।