ਸ੍ਰੀ ਮੁਕਤਸਰ ਸਾਹਿਬ, 06 ਮਾਰਚ (ਵਿਪਨ ਮਿੱਤਲ ) : ਸਥਾਨਕ ਬੁੱਧ ਵਿਹਾਰ ਨਿਵਾਸੀ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੇ ਹੋਣਹਾਰ ਸਪੁੱਤਰ ਇੰਜ. ਕੁਨਾਲ ਢੋਸੀਵਾਲ ਕੱਲ ਵਿਭਾਗੀ ਤਰੱਕੀ ਵਜੋਂ ਪ੍ਰਮੋਟ ਹੋ ਕੇ ਮੈਨੇਜਰ ਬਣ ਗਏ ਹਨ। ਇਸ ਮਾਣਮੱਤੀ ਤਰੱਕੀ ’ਤੇ ਢੋਸੀਵਾਲ ਪਰਿਵਾਰ ਦੇ ਰਿਸ਼ਤੇਦਾਰਾਂ, ਸੱਜਣਾਂ ਸਨੇਹੀਆਂ, ਵਿਕਾਸ ਮਿਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ, ਪੰਜਾਬ ਵਿੱਤ ਵਿਭਾਗ ਦੇ ਸੇਵਾ ਮੁਕਤ ਜੁਆਇੰਟ ਕੰਟਰਲੋਰ ਓ.ਪੀ. ਚੌਧਰੀ, ਹੀਰਾਵਤੀ ਸੇਵਾ ਮੁਕਤ ਨਾਇਬ ਤਹਿਸੀਲਦਾਰ, ਜਗਦੀਸ਼ ਰਾਜ ਭਾਰਤੀ ਸੇਵਾ ਮੁਕਤ ਬੈਂਕ ਮੈਨੇਜਰ, ਪ੍ਰਿੰ. ਕ੍ਰਿਸ਼ਨ ਲਾਲ ਅਤੇ ਅਮਰ ਸਿੰਘ ਮਹਿਮੀ ਨੇ ਇੰਜ. ਕੁਨਾਲ ਢੋਸੀਵਾਲ ਦੀ ਤਰੱਕੀ ’ਤੇ ਵਧਾਈ ਦਿੱਤੀ ਹੈ। ਇਲਾਕੇ ਦੀ ਪ੍ਰਸਿਧ ਸਰਕਾਰੀ ਟੈਕਨੀਕਲ ਕਾਲਿਜ ਮਿਮਟ ਮਲੋਟ ਤੋਂ ਬੀ.ਟੈੱਕ ਦੀ ਡਿਗਰੀ ਉਪਰੰਤ ਇੰਜ. ਢੋਸੀਵਾਲ ਨੇ ਐਮ.ਟੈੱਕ ਅਤੇ ਐੱਮ.ਬੀ.ਏ. ਦੀ ਪ੍ਰੀਖਿਆ ਪਾਸ ਕਰਨ ਉਪਰੰਤ ਗੇਟ ਦਾ ਟੈਸਟ ਕਲੀਅਰ ਕੀਤਾ। ਕਰੀਬ ਬਾਰਾਂ ਸਾਲ ਪਹਿਲਾਂ ਉਹਨਾਂ ਦੀ ਨਿਯੁਕਤੀ ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਵਿੱਚ ਬਤੌਰ ਆਫੀਸਰ ਗ੍ਰੇਡ-1 ਵਜੋਂ ਹੋਈ ਸੀ। ਉਹ ਇਸ ਵੇਲੇ ਰਾਧਨਪੁਰ (ਅਹਿਮਦਾਬਾਦ) ਵਿਖੇ ਬਤੌਰ ਅਸਿਸਟੈਂਟ ਮੈਨੇਜਰ ਵਜੋਂ ਕੰਮ ਕਰ ਰਹੇ ਹਨ। ਜਿਕਰਯੋਗ ਹੈ ਕਿ ਇੰਜ. ਕੁਨਾਲ ਢੋਸੀਵਾਲ ਆਪਣੇ ਮਹਿਕਮੇਂ ਵਿੱਚ ਮਿਹਨਤੀ, ਇਮਾਨਦਾਰ ਅਤੇ ਮਿਲਣਸਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ। ਪ੍ਰਧਾਨ ਢੋਸੀਵਾਲ ਨੇ ਆਪਣੇ ਬੇਟੇ ਦੀ ਪ੍ਰਮੋਸ਼ਨ ਉਪਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਦੇਸ਼ ਦੇ ਮਹਾਨ ਸਪੂਤ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਿਤੀ ਅਣਮੋਲ ਦੇਣ ਦਾ ਹੀ ਨਤੀਜਾ ਹੈ।