Skip to content
ਜਲੰਧਰ (ਪਰਮਜੀਤ ਸਿੰਘ ਨੈਨਾ) : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਅੱਜ ਸਾਕਾ ਨੀਲਾ ਤਾਰਾ (ਘੱਲੂਘਾਰਾ ਦਿਵਸ) ਦੇ ਮੌਕੇ ਤੇ ਜੌਲੀ ਪ੍ਰਵਾਰ ਵਲੋਂ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਨਰਸਿੰਗ੍ਹਾ ਭੇਟ ਕੀਤਾ ਗਿਆ। ਪ੍ਰਸਿੱਧ ਸਮਾਜ ਸੇਵਕ ਅਤੇ ਗੁਰੂ ਘਰ ਦੇ ਪ੍ਰੇਮੀ ਸ੍ਰ ਮਨਜੀਤ ਸਿੰਘ ਜੌਲੀ ਅਤੇ ਉਨ੍ਹਾਂ ਦੇ ਸਪੁੱਤਰ ਰਿਪੂਦਮਨ ਸਿੰਘ ਜੌਲੀ ਨੇ ਇਹ ਵਡਮੁੱਲੀ ਸੇਵਾ ਪ੍ਰਾਪਤ ਕਰਕੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੀ ਖੁਸ਼ੀਆਂ ਦੇ ਪਾਤਰ ਬਣੇ। ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ ਨੇ ਜੌਲੀ ਪ੍ਰਵਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ।
Related