Skip to content
ਜਲੰਧਰ (ਪਰਮਜੀਤ ਸਿੰਘ ਨੈਨਾ)-ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚੱਲ ਰਹੇ ਦੀਵਾਨਾਂ ਦੀ ਲੜੀ ਦੇ ਤਹਿਤ ਕੱਲ ਰਾਤ ਅਖੰਡ ਕੀਰਤਨੀ ਜੱਥਾ ਜਲੰਧਰ ਵਲੋਂ ਕੀਰਤਨ ਦੀ ਛਹਿਬਰ ਲਗਾਈ ਗਈ। ਜਿਸ ਵਿੱਚ ਸ੍ਰ ਜਸਬੀਰ ਸਿੰਘ, ਮਹਿੰਦਰਪ੍ਰਤਾਪ ਸਿੰਘ, ਮਨਪ੍ਰੀਤ ਸਿੰਘ ਆਦਿਕ ਕੀਰਤਨ ਪ੍ਰੇਮੀਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਵੱਡੀ ਗਿਣਤੀ ਵਿਚ ਸੰਗਤਾਂ ਨੇ ਬੜੀ ਇਕਾਗਰਤਾ ਨਾਲ ਨਾ ਸਿਰਫ਼ ਕੀਰਤਨ ਦਾ ਅਨੰਦ ਮਾਣੀਆ, ਸੰਗਤੀ ਰੂਪ ਵਿਚ ਆਪ ਵੀ ਕੀਰਤਨ ਰੂਪੀ ਗੁਰੂ ਜੱਸ ਗਾਇਨ ਕਰਦਿਆਂ ਸਤਿਗੁਰਾਂ ਦੀ ਅਸੀਸ ਪ੍ਰਾਪਤ ਕੀਤੀ। ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ ਜੀ ਨੇ ਜੱਥੇ ਦੇ ਸਤਿਕਾਰਯੋਗ ਮੈਂਬਰਾਂ ਨੂੰ ਗੁਰੂ ਘਰ ਵਲੋਂ ਸਿਰੋਪਾਓ ਦੀ ਬਖਸ਼ਿਸ਼ ਨਾਲ ਨਿਵਾਜਿਆ। ਸਟੇਜ ਦੀ ਸੇਵਾ ਸ੍ਰ ਇੰਦਰਪਾਲ ਸਿੰਘ ਦੀ ਨੇ ਬਾਖੂਬੀ ਨਿਭਾਈ। ਸੰਗਤਾਂ ਵਿੱਚ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਐਡਵੋਕੇਟ, ਅਮਰਜੀਤ ਸਿੰਘ ਭਾਟੀਆ, ਗੁਰਮੀਤ ਸਿੰਘ ਜਨਰਲ ਸਕੱਤਰ, ਜਗਜੀਤ ਸਿੰਘ ਖਜਾਨਚੀ, ਇੰਦਰਪਾਲ ਸਿੰਘ ਅਰੋੜਾ, ਗੁਰਜੀਤ ਸਿੰਘ ਪੋਪਲੀ, ਬਿਸ਼ਨ ਸਿੰਘ, ਹਰਬੰਸ ਸਿੰਘ, ਦਿਲਬਾਗ ਸਿੰਘ, ਪ੍ਰਵਿੰਦਰ ਸਿੰਘ ਖਾਸਰੀਆ, ਸਤਪਾਲ ਸਿੰਘ ਅਲਗ ਆਦਿ ਪਤਵੰਤੇ ਹਾਜ਼ਰ ਸਨ।
Related